ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

118 ਸਾਲਾ ਬੇਬੇ ਚੱਲ ਵਸੀ

08:47 AM Sep 12, 2024 IST

ਪੱਤਰ ਪ੍ਰੇਰਕ
ਜਲਾਲਾਬਾਦ, 11 ਸਤੰਬਰ
ਨਜ਼ਦੀਕੀ ਪਿੰਡ ਘੁਬਾਇਆ ਵਿੱਚ 118 ਸਾਲ ਦੀ ਬਜ਼ੁਰਗ ਔਰਤ ਇੰਦਰੋ ਬਾਈ ਦਾ ਦੇਹਾਂਤ ਹੋ ਗਿਆ ਹੈ। 200 ਤੋਂ ਵੱਧ ਮੈਂਬਰਾਂ ਵਾਲੇ ਪਰਿਵਾਰ ਵਾਲੀ ਔਰਤ ਇੰਦਰੋ ਬਾਈ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਆਖਰੀ ਵੋਟ ਪਾਈ। ਮ੍ਰਿਤਕ ਔਰਤ ਦੇ ਪੋਤੇ ਦਾ ਕਹਿਣਾ ਹੈ ਕਿ ਉਸ ਦੀ ਦਾਦੀ ਇੰਦਰੋ ਬਾਈ ਦੀ ਆਖਰੀ ਇੱਛਾ ਸੀ ਕਿ ਜਦੋਂ ਉਸ ਦੀ ਮੌਤ ਹੋ ਜਾਵੇ ਤਾਂ ਉਸ ਨੂੰ ਵਾਜੇ ਗਾਜੇ ਅਤੇ ਸ਼ਾਨੋ ਸ਼ੌਕਤ ਨਾਲ ਅੰਤਿਮ ਵਿਦਾਈ ਦਿੱਤੀ ਜਾਵੇ। ਉਸ ਨੇ ਦੱਸਿਆ ਕਿ ਉਸ ਦੀ ਦਾਦੀ ਦਾ ਜਨਮ 1906 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ। ਇੰਦਰੋ ਬਾਈ ਦੇ 8 ਬੱਚੇ ਹਨ, ਜਿਨ੍ਹਾਂ ਵਿੱਚੋਂ ਇੱਕ ਪੁੱਤਰ ਕਰਨੈਲ ਸਿੰਘ ਅਤੇ 7 ਲੜਕੀਆਂ ਹਨ। ਉਸ ਦੀਆਂ ਸਾਰੀਆਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਬੱਚਿਆਂ ਤੋਂ ਅੱਗੇ 35 ਤੋਂ ਵੱਧ ਪੋਤੇ-ਪੋਤੀਆਂ ਅਤੇ ਦੋਹਤੇ ਦੋਹਤੀਆਂ ਹਨ, ਜਿਨ੍ਹਾਂ ਦੇ ਵਿਆਹ ਹੋ ਚੁੱਕੇ ਹਨ।

Advertisement

Advertisement