For the best experience, open
https://m.punjabitribuneonline.com
on your mobile browser.
Advertisement

ਓਲੰਪਿਕ ਦਲ ਦੀ ਸਹੂਲਤ ਲਈ ਪੂਰੀ ਵਾਹ ਲਾਉਣ ਦੇ ਬਾਵਜੂਦ ਹੋ ਰਹੀ ਹੈ ਆਲੋਚਨਾ: ਊਸ਼ਾ

07:25 AM Jul 18, 2024 IST
ਓਲੰਪਿਕ ਦਲ ਦੀ ਸਹੂਲਤ ਲਈ ਪੂਰੀ ਵਾਹ ਲਾਉਣ ਦੇ ਬਾਵਜੂਦ ਹੋ ਰਹੀ ਹੈ ਆਲੋਚਨਾ  ਊਸ਼ਾ
Advertisement

ਨਵੀਂ ਦਿੱਲੀ:

Advertisement

ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨੇ ਅੱਜ ਕਿਹਾ ਕਿ ਪੈਰਿਸ ਓਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੀ ਪਸੰਦ ਦਾ ਸਹਿਯੋਗੀ ਸਟਾਫ ਮੁਹੱਈਆ ਕਰਵਾਉਣ ਲਈ ਖੇਡ ਮੰਤਰਾਲਾ, ਆਈਓਏ ਅਤੇ ਕੌਮੀ ਫੈਡਰੇਸ਼ਨਾਂ ਨੇ ਮਿਲ ਕੇ ਬਹੁਤ ਚੰਗਾ ਕੰਮ ਕੀਤਾ ਹੈ। ਉਨ੍ਹਾਂ ਇਸ ਸ਼ਾਨਦਾਰ ਤਾਲਮੇਲ ’ਤੇ ਧਿਆਨ ਨਾ ਦੇਣ ਲਈ ਆਲੋਚਕਾਂ ਦੀ ਨਿਖੇਧੀ ਵੀ ਕੀਤੀ ਹੈ। ਖੇਡ ਮੰਤਰਾਲੇ ਨੇ 26 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਲਈ 117 ਖਿਡਾਰੀਆਂ ਅਤੇ 140 ਸਹਿਯੋਗੀ ਸਟਾਫ ਮੈਂਬਰਾਂ ਨੂੰ ਮਨਜ਼ੂਰੀ ਦਿੱਤੀ ਹੈ। ਊਸ਼ਾ ਨੇ ਅੱਜ ਜਾਰੀ ਇੱਕ ਬਿਆਨ ਵਿੱਚ ਕਿਹਾ, “ਆਈਓਏ ਵਿੱਚ ਅਸੀਂ ਇੱਕ ਅਜਿਹੇ ਦੌਰ ਵਿੱਚ ਦਾਖਲ ਹੋ ਚੁੱਕੇ ਹਾਂ ਜਿੱਥੇ ਅਥਲੀਟ ਸਾਡੀ ਯੋਜਨਾ ਅਤੇ ਤਿਆਰੀਆਂ ਦੇ ਕੇਂਦਰ ਵਿੱਚ ਹਨ। ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਮੈਂਬਰਾਂ ਵਿਚਕਾਰ ਆਮ 3:1 ਅਨੁਪਾਤ ਦੀ ਜਗ੍ਹਾ ਅਸੀਂ ਇਸ ਨੂੰ 1:1 ਅਨੁਪਾਤ ਤੋਂ ਥੋੜ੍ਹਾ ਬਿਹਤਰ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਹਰ ਮੰਗ ਪੂਰੀ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇਸ ਵਿੱਚ ਨੁਕਤਾਚੀਨੀ ਕੀਤੀ ਜਾ ਰਹੀ ਹੈ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੇ ਛੇ ਪਹਿਲਵਾਨਾਂ ’ਚੋਂ ਇੱਕ ਅੰਤਿਮ ਪੰਘਾਲ ਕਥਿਤ ਤੌਰ ’ਤੇ ਆਪਣੇ ਚਾਰ ਮੈਂਬਰੀ ਸਹਿਯੋਗੀ ਸਟਾਫ ਲਈ ਵੀਜ਼ੇ ਦੀ ਉਡੀਕ ਕਰ ਰਹੀ ਹੈ। ਊਸ਼ਾ ਨੇ ਕਿਹਾ ਕਿ ਉਹ ਇਹ ਯਕੀਨੀ ਬਣਾਏਗੀ ਕਿ ਖਿਡਾਰੀਆਂ ਦੇ ਸਹਿਯੋਗੀ ਸਟਾਫ਼ ਦੇ ਵੀਜ਼ਿਆਂ ਵਿੱਚ ਹੋਰ ਦੇਰ ਨਾ ਹੋਵੇ। ਉਨ੍ਹਾਂ ਕਿਹਾ ਕਿ ਉਹ ਅੰਤਿਮ ਦੇ ਕੋਚ ਭਗਤ ਸਿੰਘ ਅਤੇ ਫਿਜ਼ੀਓਥੈਰੇਪਿਸਟ ਹੀਰਾ ਦਾ ਮੁੱਦਾ ਭਾਰਤ ਵਿਚਲੇ ਫਰਾਂਸੀਸੀ ਸਫ਼ਾਰਤਖ਼ਾਨੇ ਕੋਲ ਉਠਾਉਣਗੇ। ਊਸ਼ਾ ਨੇ ਇਸ ਲਈ ਹੁਣ ਭੰਗ ਕੀਤੀ ਜਾ ਚੁੱਕੀ ਐਡਹਾਕ ਕਮੇਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×