ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੂ ਲੱਗਣ ਕਾਰਨ ਦੇਸ਼ ਭਰ ’ਚ 114 ਮੌਤਾਂ

07:09 AM Jun 21, 2024 IST
ਨਵੀਂ ਦਿੱਲੀ ’ਚ ਗਰਮੀ ਕਾਰਨ ਬਿਮਾਰ ਹੋਈ ਇਕ ਔਰਤ ਨੂੰ ਐੱਨਐੱਨਜੇਪੀ ਹਸਪਤਾਲ ਲਿਜਾਂਦੇ ਹੋਏ ਉਸ ਦੇ ਪਰਿਵਾਰਕ ਮੈਂਬਰ। -ਫੋਟੋ: ਪੀਟੀਆਈ

ਨਵੀਂ ਦਿੱਲੀ, 20 ਜੂਨ
ਗਰਮੀ ਦੇ ਕਹਿਰ ਦੌਰਾਨ ਦੇਸ਼ ਦੇ ਵੱਡੇ ਹਿੱਸੇ ’ਚ ਗਰਮੀ ਕਾਰਨ 114 ਲੋਕਾਂ ਦੀ ਮੌਤ ਹੋ ਗਈ ਅਤੇ 40,984 ਤੋਂ ਵੱਧ ਲੋਕਾਂ ਗਰਮੀ ਦੀ ਲਪੇਟ ’ਚ ਆਏ ਹਨ। ਸਿਹਤ ਮੰਤਰਾਲੇ ਦੇ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਅੰਕੜੇ ਇਸ ਸਾਲ 1 ਮਾਰਚ ਤੋਂ 18 ਜੂਨ ਤੱਕ ਦੇ ਹਨ। ਬਿਮਾਰੀਆਂ ਦੀ ਰੋਕਥਾਮ ਬਾਰੇ ਕੌਮੀ ਸੰਸਥਾ (ਐੱਨਸੀਡੀਸੀ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੂ ਕਾਰਨ ਨਾਲ ਸਭ ਤੋਂ ਵੱਧ 37 ਮੌਤਾਂ ਉੱਤਰ ਪ੍ਰਦੇਸ਼ ਵਿੱਚ ਹੋਈਆਂ ਹਨ, ਜਿਸ ਤੋਂ ਬਿਹਾਰ, ਰਾਜਸਥਾਨ ਤੇ ਉੜੀਸਾ ਦਾ ਨੰਬਰ ਹੈ। ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਸੂਬਿਆਂ ਵੱਲੋਂ ਅੰਕੜੇ ਅੰਤਿਮ ਰੂਪ ’ਚ ਨਹੀਂ ਦਿੱਤੇ ਜਾ ਸਕਦੇ। ਇਸ ਕਰਕੇ ਇਹ ਅੰਕੜਾ ਇਸ ਤੋਂ ਵੱਧ ਹੋ ਸਕਦਾ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਲੂ ਲੱਗਣ ਕਾਰਨ 19 ਜੂਨ ਨੂੰ ਚਾਰ ਮੌਤਾਂ ਹੋਈਆਂ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਅੱਜ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲਾਂ ’ਚ ਲੂ ਕਾਰਨ ਪ੍ਰਭਾਵਿਤ ਮਰੀਜ਼ਾਂ ਬਾਰੇ ਵੱਖਰੇ ਪ੍ਰਬੰਧਾਂ ਦੀ ਨਜ਼ਰਸਾਨੀ ਕਰਨ ਦੀ ਹਦਾਇਤ ਕੀਤੀ ਹੈ। -ਪੀਟੀਆਈ

Advertisement

ਦਿੱਲੀ ’ਚ 24 ਘੰਟਿਆਂ ਦੌਰਾਨ ਗਰਮੀ ਨਾਲ ਸਬੰਧਤ ਸ਼ੱਕੀ ਬਿਮਾਰੀਆਂ ਨਾਲ 22 ਮੌਤਾਂ

ਨਵੀਂ ਦਿੱਲੀ (ਪੱਤਰ ਪ੍ਰੇਰਕ): ਲੰਘੇ 24 ਘੰਟਿਆਂ ਵਿੱਚ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਅਤੇ ਸਫਦਰਜੰਗ ਅਤੇ ਐੱਲਐੱਨਜੇਪੀ ਦੇ ਹਸਪਤਾਲਾਂ ’ਚ ਗਰਮੀ ਨਾਲ ਸਬੰਧਤ ਸ਼ੱਕੀ ਬਿਮਾਰੀਆਂ 22 ਮਰੀਜ਼ਾਂ ਦੀ ਮੌਤ ਹੋ ਗਈ। ਅਧਿਕਾਰਤ ਸੂਤਰਾਂ ਮੁਤਾਬਕ ਸਫਦਰਜੰਗ ਹਸਪਤਾਲ ’ਚ ਗਰਮੀ ਨਾਲ ਸਬੰਧਤ ਬਿਮਾਰੀਆਂ ਦੇ 33 ਮਰੀਜ਼ ਦਾਖਲ ਹੋਏ ਸਨ। ਲੰਘੇ 24 ਘੰਟਿਆਂ ’ਚ ਉਨ੍ਹਾਂ ਵਿੱਚੋਂ 13 ਦੀ ਮੌਤ ਹੋ ਗਈ। ਲੂ ਲੱਗਣ ਕਾਰਨ ਰਾਮ ਮਨੋਹਰ ਲੋਹੀਆ ਹਸਪਤਾਲ ’ਚ ਦਾਖਲ 22 ਮਰੀਜ਼ਾਂ ਵਿੱਚੋਂ ਚਾਰ ਦੀ ਜਦਕਿ ਐੱਲਐੱਨਜੀ ਹਸਪਤਾਲ ’ਚ ਦਾਖਲ 17 ਵਿੱਚੋਂ 5 ਮਰੀਜ਼ਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਨਿਗਮਬੋਧ ਘਾਟ ’ਚ ਮ੍ਰਿਤਕਾਂ ਦੇਹਾਂ ਦੇ ਸਸਕਾਰ ਦੀ ਗਿਣਤੀ ’ਚ ਵਾਧਾ ਹੋਇਆ ਹੈ।

Advertisement
Advertisement