ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੋ ਘਰਾਂ ਵਿੱਚੋਂ 11 ਤੋਲੇ ਸੋਨਾ, 7 ਤੋਲੇ ਚਾਂਦੀ ਤੇ ਨਕਦੀ ਚੋਰੀ

06:46 AM Apr 26, 2024 IST

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 25 ਅਪਰੈਲ
ਕਸਬਾ ਦੇਵੀਗੜ੍ਹ ਦੇ ਇਲਾਕੇ ਵਿੱਚ ਲੰਘੀ ਰਾਤ ਚੋਰੀ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਬੀਤੀ ਰਾਤ ਦੋ ਘਟਨਾਵਾਂ ਪਿੰਡ ਲੇਹਲਾਂ ਜਾਗੀਰ ਵਿੱਚ ਵਾਪਰੀਆਂ ਜਿੱਥੇ ਪਹਿਲਾਂ ਚੋਰ ਅਤਿੰਦਰਪਾਲ ਸਿੰਘ ਦੇ ਘਰ ਵੜੇ ਅਤੇ ਅਲਮਾਰੀ ਦਾ ਤਾਲਾ ਤੋੜ ਕੇ 5 ਤੋਲੇ ਸੋਨਾ, 7 ਤੋਲੇ ਚਾਂਦੀ ਅਤੇ 3 ਹਜ਼ਾਰ ਨਗਦ ਰੁਪਏ ਲੈ ਗਏ ਜਦੋਂ ਕਿ ਘਰ ਵਾਲੇ ਗੂੜੀ ਨੀਂਦ ਸੁੱਤੇ ਪਏ ਸਨ। ਚੋਰੀ ਦਾ ਘਰ ਵਾਲਿਆਂ ਨੂੰ ਸਵੇਰੇ ਪਤਾ ਲੱਗਾ।
ਦੂਜੀ ਚੋਰੀ ਪਿੰਡ ਲੇਹਲਾਂ ਜਾਗੀਰ ਵਿੱਚ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿੱਥੇ ਚੋਰ ਗੁਰਦੁਆਰਾ ਸਾਹਿਬ ਦੇ ਮੁੱਖ ਦਰਵਾਜ਼ੇ ਦਾ ਤਾਲਾ ਤੋੜ ਕੇ ਅੰਦਰ ਵੜੇ ਅਤੇ ਅਲਮਾਰੀ ਤੋੜੀ ਪਰ ਅਲਮਾਰੀ ਵਿੱਚੋਂ ਕੁਝ ਨਹੀਂ ਮਿਲਿਆ। ਇਸ ਦੌਰਾਨ ਗੁਰਦੁਆਰੇ ਦਾ ਗ੍ਰੰਥੀ ਆਪਣੇ ਕਮਰੇ ਵਿੱਚ ਸੁੱਤਾ ਪਿਆ ਸੀ। ਜਿਸ ਨੇ ਸਵੇਰੇ ਉੱਠ ਕੇ ਦੇਖਿਆ ਤਾਂ ਅਲਮਾਰੀ ਟੁੱਟੀ ਪਈ ਸੀ। ਗ੍ਰੰਥੀ ਨੇ ਇਸ ਘਟਨਾ ਦੀ ਸੂਚਨਾ ਪਿੰਡ ਵਾਲਿਆਂ ਨੂੰ ਦਿੱਤੀ।
ਤੀਜੀ ਚੋਰੀ ਕੁਝ ਦਿਨ ਪਹਿਲਾਂ ਪਿੰਡ ਫਰਾਂਸਵਾਲਾ ਦੇ ਟੇਕ ਸਿੰਘ ਦੇ ਘਰ ਹੋਈ ਜਿਥੇ ਕਿ ਫੌਜੀ ਦੀ ਇਕੱਲੀ ਮਾਤਾ ਹੀ ਰਹਿੰਦੀ ਹੈ। ਚੋਰ ਇਸ ਘਰ ਵਿੱਚੋਂ 22 ਅਪਰੈਲ ਦੀ ਰਾਤ ਨੂੰ ਘਰ ਵਿਚੋਂ 6 ਤੋਲੇ ਸੋਨਾ ਅਤੇ 80 ਹਜ਼ਾਰ ਰੁਪਏ ਨਕਦ ਲੈ ਗਏ ਸਨ।
ਇਨ੍ਹਾਂ ਤਿੰਨਾਂ ਵਾਰਦਾਤਾਂ ਦੀ ਇਤਲਾਹ ਥਾਣਾ ਜੁਲਕਾਂ ਦੀ ਪੁਲੀਸ ਚੌਕੀ ਰੌਹੜ ਜਾਗੀਰ ਨੂੰ ਦਿੱਤੀ ਗਈ ਹੈ। ਇਨ੍ਹਾਂ ਘਟਨਾਵਾਂ ਦੀ ਖਬਰ ਸੁਣਕੇ ਡੀ.ਐਸ.ਪੀ. ਦਿਹਾਤੀ ਪਟਿਆਲਾ ਗੁਰਪ੍ਰਤਾਪ ਸਿੰਘ, ਥਾਣਾ ਮੁਖੀ ਜੁਲਕਾਂ ਗੁਰਪ੍ਰੀਤ ਸਿੰਘ ਅਤੇ ਚੌਕੀ ਇੰਚਾਰਜ ਨਿਸ਼ਾਨ ਸਿੰਘ ਪੁਲੀਸ ਪਾਰਟੀ ਨਾਲ ਮੌਕੇ ਦਾ ਜਾਇਜ਼ਾ ਲਿਆ।

Advertisement

Advertisement
Advertisement