ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੀਯੂਪੀਬੀ ਦੇ 11 ਅਧਿਆਪਕ ਵਿਸ਼ਵ ਦੇ ਸਰਵੋਤਮ ਵਿਗਿਆਨੀਆਂ ’ਚ ਸ਼ਾਮਲ

11:03 AM Oct 07, 2023 IST

ਪੱਤਰ ਪ੍ਰੇਰਕ
ਬਠਿੰਡਾ, 6 ਅਕਤੂਬਰ
ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਕੁੱਲ ਗਿਆਰਾਂ ਅਧਿਆਪਕਾਂ ਅਤੇ ਇੱਕ ਸਾਬਕਾ ਫੈਕਲਟੀ ਮੈਂਬਰ ਨੂੰ ਸਾਲ 2022 ਵਿੱਚ ਬੇਮਿਸਾਲ ਖੋਜ ਕਾਰਜਾਂ ਲਈ “ਅਪਡੇਟਡ ਸਾਇੰਸ ਵਾਈਡ ਔਥਰ ਡੇਟਾਬੇਸਿਸ ਆਫ ਸਟੈਨਫੋਰਡ ਸਾਈਟੇਸ਼ਨ ਇੰਡੀਕੇਟਰਸ” ਨਾਂ ਵਾਲੀ ਵਿਸ਼ਵ ਦੇ ਦੋ ਫ਼ੀਸਦੀ ਸਰਵੋਤਮ ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਸੂਚੀ ਸਟੈਨਫੋਰਡ ਯੂਨੀਵਰਸਿਟੀ, ਯੂਐਸਏ ਵੱਲੋਂ ਜਾਰੀ ਕੀਤੀ ਗਈ ਹੈ ਅਤੇ ਐਲਸੇਵੀਅਰ ਡੇਟਾ ਰਿਪੋਜ਼ਟਰੀ ਦੁਆਰਾ ਚਾਰ ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਗਈ ਹੈ।
ਇਨ੍ਹਾਂ ਵਿੱਚ ਪ੍ਰੋ. ਵਨਿੋਦ ਕੁਮਾਰ ਗਰਗ (ਵਾਤਾਵਰਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ), ਪ੍ਰੋ. ਰਾਜ ਕੁਮਾਰ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਡਾ. ਪੁਨੀਤ ਕੁਮਾਰ (ਫਾਰਮਾਕੋਲੋਜੀ ਵਿਭਾਗ), ਡਾ. ਰੰਧੀਰ ਸਿੰਘ (ਫਾਰਮਾਕੋਲੋਜੀ ਵਿਭਾਗ), ਡਾ. ਬਲਾਚੰਦਰ ਵੇਲਿੰਗਿਰੀ (ਜੂਲੋਜੀ ਵਿਭਾਗ), ਡਾ. ਸ਼ਸ਼ਾਂਕ ਕੁਮਾਰ (ਬਾਇਓਕੈਮਿਸਟਰੀ ਵਿਭਾਗ), ਡਾ. ਅਸ਼ੋਕ ਕੁਮਾਰ (ਭੌਤਿਕ ਵਿਗਿਆਨ ਵਿਭਾਗ), ਡਾ. ਵਿਕਾਸ ਜੈਤਕ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ), ਡਾ. ਅੰਜਨਾ ਬਾਲੀ (ਫਾਰਮਾਕੋਲੋਜੀ ਵਿਭਾਗ), ਡਾ. ਸਚਨਿ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ), ਡਾ. ਵਿਕਰਮ ਦੀਪ ਮੋਂਗਾ (ਫਾਰਮਾਸਿਊਟੀਕਲ ਸਾਇੰਸਜ਼ ਅਤੇ ਕੁਦਰਤੀ ਉਤਪਾਦ ਵਿਭਾਗ) ਅਤੇ ਡਾ. ਨਾਸਿਰ ਸਲਾਮ (ਸਾਬਕਾ ਫੈਕਲਟੀ, ਮਾਈਕ੍ਰੋਬਾਇਓਲੋਜੀ ਵਿਭਾਗ) ਸ਼ਾਮਲ ਹਨ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਵਿਾਰੀ ਨੇ ਵਧਾਈ ਦਿੱਤੀ ਹੈ।

Advertisement

Advertisement