ਹੋਟਲ ਵਿੱਚ ਜੂਆ ਖੇਡਦੇ 11 ਵਿਅਕਤੀ ਗ੍ਰਿਫਤਾਰ
08:55 AM Sep 19, 2023 IST
Advertisement
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 18 ਸਤੰਬਰ
ਸਦਰ ਦੀ ਪੁਲੀਸ ਨੇ ਬਟਾਲਾ ਰੋਡ ’ਤੇ ਇੱਕ ਹੋਟਲ ਵਿੱਚ ਛਾਪਾ ਮਾਰ ਕੇ ਜੂਆ ਖੇਡ ਰਹੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਲਗਪਗ ਇੱਕ ਲੱਖ 25 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਗੁਰਦੀਪ ਸਿੰਘ, ਜਸਦੀਪ ਸਿੰਘ, ਹਰਵਿੰਦਰ ਸਿੰਘ , ਰਾਹੁਲ ਦੇਵ, ਅਭਿਸ਼ੇਕ ਉਰਫ ਅਭੀ, ਅਸ਼ੀਸ਼ ਕੁਮਾਰੀਆ, ਦੀਪਇੰਦਰ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ, ਸੁਲੀਲ ਮਹਾਜਨ ,ਵਿਜੇ ਕੁਮਾਰ ਅਤੇ ਜਤਿੰਦਰ ਸਿੰਘ ਉਰਫ ਜਿਮੀ ਵਜੋਂ ਹੋਈ ਹੈ।
Advertisement
Advertisement
Advertisement