ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜਨਮ ਦਿਹਾੜੇ ਮੌਕੇ ਹੋਵੇਗਾ 11 ਸ਼ਖ਼ਸੀਅਤਾਂ ਦਾ ਸਨਮਾਨ

10:46 AM Sep 24, 2024 IST
ਮੀਟਿੰਗ ਦੌਰਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਹੋਰ ਆਗੂ। -ਫੋਟੋ: ਇੰਦਰਜੀਤ ਵਰਮਾ

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਸਤੰਬਰ
ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੋਸਾਇਟੀ ਦੀ ਮੀਟਿੰਗ ਵਿੱਚ ਪੰਡਿਤ ਸ਼ਰਧਾ ਰਾਮ ਫਿਲੌਰੀ ਦਾ 187ਵਾਂ ਜਨਮ ਦਿਨ 29 ਸਤੰਬਰ ਨੂੰ ਨਵ-ਦੁਰਗਾ ਮੰਦਿਰ ਸਰਾਭਾ ਨਗਰ ਵਿੱਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਪੰਜਾਬ ਪ੍ਰਧਾਨ ਪੁਰੀਸ਼ ਸਿੰਗਲਾ, ਕਨਵੀਨਰ ਨਵਦੀਪ ਨਵੀ ਅਤੇ ਮੁੱਖ ਸਰਪ੍ਰਸਤ ਸਤੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਐੱਚ ਐੱਸ ਬੇਦੀ ਸਾਬਕਾ ਚਾਂਸਲਰ ਹਿਮਾਚਲ ਯੂਨੀਵਰਸਿਟੀ, ਸੁਨੀਲ ਮੈਣੀ, ਆਰਟਿਸਟ ਚੰਦਰ ਸ਼ੇਖਰ ਪ੍ਰਭਾਕਰ, ਮਹਿਲਾ ਵਿੰਗ ਪ੍ਰਧਾਨ ਸਿੰਮੀ ਕਵਾਤਰਾ, ਸ਼ਾਮ ਸੁੰਦਰ ਮਲਹੋਤਰਾ, ਡਾ. ਕਰਨ ਸੋਨੀ, ਸਰਪ੍ਰਸਤ ਬੀਕੇ ਰਾਮਪਾਲ ਐਡਵੋਕੇਟ ਅਤੇ ਅਨਿਲ ਸੇਠੀ ਯੋਗ ਗੁਰੂ ਸ਼ਾਮਲ ਹੋਏ। ਇਸ ਸਮੇਂ ਜਸਪ੍ਰੀਤ ਕੌਰ ਫਲਕ ਨੂੰ ਸੁਸਾਇਟੀ ਦੀ ਚੇਅਰਪਰਸਨ ਜਦਕਿ ਤਰਨਜੀਤ ਕੌਰ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ। ਸ੍ਰੀ ਬਾਵਾ ਨੇ ਦੱਸਿਆ ਕਿ ਸਮਾਗਮ ਵਿੱਚ 11 ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਹੋਵੇਗਾ। ਪ੍ਰਧਾਨ ਪੁਰੀਸ਼ ਸਿੰਗਲਾ ਤੇ ਨਵਦੀਪ ਨਵੀ ਨੇ ਕਿਹਾ ਕਿ ਜਥੇਬੰਦੀ ‘ਭਾਗਿਆਵਤੀ’ ਨਾਵਲ ਛਪਵਾ ਕੇ ਬੇਟੀਆਂ ਨੂੰ ਸ਼ਾਦੀ ਸਮੇਂ ਦੇਣ ਦੀ ਰਸਮ ਨੂੰ ਫਿਰ ਤੋਂ ਸ਼ੁਰੂ ਕਰੇਗੀ।

Advertisement

Advertisement