ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਨਵੇਂ ਚੁਣੇ 11 ਮੈਂਬਰਾਂ ਨੇ ਸਹੁੰ ਚੁੱਕੀ

07:18 AM Jul 29, 2024 IST

ਮੁੰਬਈ, 28 ਜੁਲਾਈ
ਮਹਾਰਾਸ਼ਟਰ ਵਿਧਾਨ ਪਰਿਸ਼ਦ ਦੇ ਨਵੇਂ ਚੁਣੇ ਗਏ 11 ਮੈਂਬਰਾਂ ਨੇ ਐਤਵਾਰ ਨੂੰ ਵਿਧਾਨ ਭਵਨ ’ਚ ਸਹੁੰ ਚੁੱਕੀ। ਭਾਜਪਾ ਦੇ ਵਿਧਾਨ ਪਰਿਸ਼ਦ ਮੈਂਬਰ ਪੰਕਜ ਮੁੰਡੇ, ਪ੍ਰਣਿਆ ਫੁਕੇ, ਯੋਗੇਸ਼ ਤਿਲੇਕਰ, ਅਮਿਤ ਗੋਰਖੇ ਅਤੇ ਸਦਾਭਾਊ ਖੋਤ, ਐੱਨਸੀਪੀ ਦੇ ਰਾਜੇਸ਼ ਵਿਟੇਕਰ, ਸ਼ਿਵਾਜੀ ਰਾਓ ਗਰਜ, ਸ਼ਿਵਸੈਨਾ ਦੀ ਭਾਵਨਾ ਗਾਵਲੀ, ਕ੍ਰਿਪਾਲ ਤੁਮਾਨੇ ਅਤੇ ਕਾਂਗਰਸ ਦੀ ਪ੍ਰੱਗਿਆ ਸਾਤਵ ਤੇ ਸ਼ਿਵ ਸੈਨਾ (ਯੂਬੀਟੀ) ਦੀ ਆਗੂ ਮਿਲਿੰਦ ਨਾਵਰੇਕਰ ਨੇ ਵਿਧਾਨ ਸਭਾ ਦੇ ਕੇਂਦਰੀ ਹਾਲ ਵਿੱਚ ਸਹੁੰ ਚੁੱਕੀ ਦੱਸਣਯੋਗ ਹੈ ਕਿ ਸੱਤਾਧਿਰ ਮਹਾਯੁਤੀ ਗੱਠਜੋੜ ਨੇ 12 ਜੁਲਾਈ ਨੂੰ ਪਈਆਂ ਵਿਧਾਨ ਪਰਿਸ਼ਦ ਵੋਟਾਂ ’ਚ 11 ’ਚੋਂ 9 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਸਨ ਅਤੇ ਇਨ੍ਹਾਂ ਸਾਰਿਆਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਸੀ। ਭਾਜਪਾ ਨੇ 5 ਸੀਟਾਂ ਜਦ ਕਿ ਸ਼ਿਵ ਸੈਨਾ ਤੇ ਐੱਨਸੀਪੀ ਨੇ ਦੋ-ਦੋ ਸੀਟਾਂ ਜਿੱਤੀਆਂ ਸਨ। ਦੂਜੇ ਪਾਸੇ ਊਧਵ ਠਾਕਰੇ ਦੀ ਸ਼ਿਵ ਸੈਨਾ (ਯੂਬੀਟੀ) ਅਤੇ ਕਾਂਗਰਸ ਨੇ ਇੱਕ-ਇੱਕ ਸੀਟ ’ਤੇ ਜਿੱਤ ਦਰਜ ਕੀਤੀ ਸੀ । -ਪੀਟੀਆਈ

Advertisement

Advertisement