For the best experience, open
https://m.punjabitribuneonline.com
on your mobile browser.
Advertisement

ਚੀਨ ਦੇ ਲਿਆਓਨਿੰਗ ਸੂਬੇ ’ਚ ਭਾਰੀ ਮੀਂਹ ਕਾਰਨ 11 ਮੌਤਾਂ

07:25 AM Aug 25, 2024 IST
ਚੀਨ ਦੇ ਲਿਆਓਨਿੰਗ ਸੂਬੇ ’ਚ ਭਾਰੀ ਮੀਂਹ ਕਾਰਨ 11 ਮੌਤਾਂ
Advertisement

ਪੇਈਚਿੰਗ, 24 ਅਗਸਤ
ਚੀਨ ਦੇ ਲਿਆਓਨਿੰਗ ਸੂਬੇ ਦੇ ਹੁਲੂਦਾਓ ਸ਼ਹਿਰ ’ਚ ਭਾਰੀ ਮੀਂਹ ਕਾਰਨ ਘੱਟ ਤੋਂ ਘੱਟ 11 ਜਣਿਆਂ ਦੀ ਮੌਤ ਹੋ ਗਈ ਅਤੇ 14 ਹੋਰ ਵਿਅਕਤੀ ਲਾਪਤਾ ਹੋ ਗਏ। ਭਾਰੀ ਮੀਂਹ ਕਾਰਨ ਸੜਕਾਂ ਤੇ ਪੁਲਾਂ ਦਾ ਨੁਕਸਾਨ ਹੋਇਆ ਹੈ। ਸਰਕਾਰੀ ਖ਼ਬਰ ਏਜੰਸੀ ਸਿਨਹੂਆ ਅਨੁਸਾਰ ਭਾਰੀ ਮੀਂਹ ਕਾਰਨ ਹੁਲੂਦਾਓ ਅਤੇ ਖਾਸ ਕਰਕੇ ਸ਼ਹਿਰ ਦੀ ਜਿਆਨਚੈਂਗ ਕਾਊਂਟੀ ਤੇ ਸੁਈਜ਼ੌਂਗ ਕਾਊਂਟੀ ’ਚ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਸੜਕਾਂ, ਬਿਜਲੀ ਲਾਈਨਾਂ, ਸੰਚਾਰ ਨੈੱਟਵਰਕ, ਘਰ ਤੇ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਪ੍ਰਭਾਵਿਤ ਇਲਾਕਿਆਂ ’ਚ ਸੜਕਾਂ ਤੇ ਸੰਚਾਰ ਨੈੱਟਵਰਕ ਬਹਾਲ ਕਰਨ ਅਤੇ ਲਾਪਤਾ ਲੋਕਾਂ ਦੀ ਭਾਲ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੁੱਢਲੀਆਂ ਰਿਪੋਰਟਾਂ ਅਨੁਸਾਰ ਹੁਲੂਦਾਓ ’ਚ 1,88,757 ਲੋਕ ਪ੍ਰਭਾਵਿਤ ਹੋਏ ਹਨ ਤੇ ਤਕਰੀਬਨ 1.44 ਅਰਬ ਡਾਲਰ ਦਾ ਵਿੱਤੀ ਨੁਕਸਾਨ ਹੋਇਆ ਹੈ। -ਪੀਟੀਆਈ

Advertisement
Advertisement
Author Image

sukhwinder singh

View all posts

Advertisement