ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵੱਖ-ਵੱਖ ਥਾਣਿਆਂ ਦੀ ਪੁਲੀਸ ਵੱਲੋਂ ਹੈਰੋਇਨ ਸਣੇ 11 ਕਾਬੂ

06:51 AM Jul 30, 2024 IST

ਪੱਤਰ ਪ੍ਰੇਰਕ
ਤਰਨ ਤਾਰਨ, 29 ਜੁਲਾਈ
ਜ਼ਿਲ੍ਹਾ ਪੁਲੀਸ ਨੇ ਵੱਖ-ਵੱਖ ਥਾਣਿਆਂ ਵਿੱਚ 11 ਜਣਿਆਂ ਨੂੰ 266 ਗਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ| ਗੋਇੰਦਵਾਲ ਸਾਹਿਬ ਦੇ ਏਐੱਸਆਈ ਕੁਲਦੀਪ ਸਿੰਘ ਦੀ ਅਗਵਾਈ ਹੇਠ ਪਿੰਡ ਖਡੂਰ ਸਾਹਿਬ ਵਾਸੀ ਸ਼ਮਸ਼ੇਰ ਸਿੰਘ ਸ਼ੇਰਾ ਤੋਂ 105 ਗਰਾਮ ਹੈਰੋਇਨ ਬਰਾਮਦ ਹੋਈ,ਜਦਕਿ ਥਾਣਾ ਖਾਲੜਾ ਦੇ ਏਐੱਸਆਈ ਨਿਰਮਲ ਸਿੰਘ ਦੀ ਅਗਵਾਈ ਵਾਲੀ ਪੁਲੀਸ ਨੇ ਪਿੰਡ ਮਾੜੀਮੇਘਾ ਵਾਸੀ ਸੰਦੀਪ ਸਿੰਘ ਤੋਂ 18 ਗਰਾਮ ਹੈਰੋਇਨ ਅਤੇ ਇਲੈਕਟਰੋਨਿਕ ਕੰਡਾ ਬਰਾਮਦ ਕੀਤਾ| ਥਾਣਾ ਪੱਟੀ ਸਦਰ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਨੇ ਦੋ ਜਣਿਆਂ ਤੋਂ 15 ਗਰਾਮ ਹੈਰੋਇਨ ਬਰਾਮਦ ਕੀਤੇ ਜਾਣ ਤੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ| ਇਸ ਮਾਮਲੇ ਵਿੱਚ ਮੁਲਜ਼ਮ ਗੁਰਪ੍ਰੀਤ ਸਿੰਘ ਵਾਸੀ ਪੱਟੀ ਅਤੇ ਕੁਲਦੀਪ ਸਿੰਘ ਵਾਸੀ ਸਭਰਾ ਨੇ ਹੈਰੋਇਨ ਪੱਟੀ ਮੋੜ (ਚੁਸਲੇਵੜ੍ਹ) ਦੇ ਵਾਸੀ ਸਾਹਿਲ ਮਲਹੋਤਰਾ ਤੋਂ ਖਰੀਦ ਕੇ ਲਿਆਂਦੀ ਸੀ| ਝਬਾਲ ਪੁਲੀਸ ਨੇ ਉਥੋਂ ਦੇ ਪੱਕਾ ਕਿਲ੍ਹਾ ਝਬਾਲ ਦੇ ਵਾਸੀ ਹਰਜੀਤ ਸਿੰਘ ਬੱਬਾ ਤੋਂ 16 ਗਰਾਮ, ਵਲਟੋਹਾ ਪੁਲੀਸ ਨੇ ਆਸਲ ਉਤਾੜ ਦੇ ਵਾਸੀ ਰਾਜੀਵ ਕੁਮਾਰ ਤੋਂ 20 ਗਰਾਮ ਅਤੇ ਵਲਟੋਹਾ ਦੇ ਹੀ ਵਾਸੀ ਰਣਜੀਤ ਸਿੰਘ ਰਾਣਾ ਤੋਂ 30 ਗਰਾਮ ਹੈਰੋਇਨ ਬਰਾਮਦ ਕੀਤੀ| ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਤਰਨ ਤਾਰਨ ਸ਼ਹਿਰ ਦੇ ਮੁਹੱਲਾ ਜਸਵੰਤ ਸਿੰਘ ਦੇ ਵਾਸੀ ਹਰਵਿੰਦਰ ਸਿੰਘ ਕਾਜੂ ਤੋਂ 20,99 ਗਰਾਮ ਹੈਰੋਇਨ ਬਰਾਮਦ ਕੀਤੀ ਅਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਇਲਾਕੇ ਦੇ ਭੂਸੇ ਪਿੰਡ ਦੀ ਰੱਖ ਨੇੜਿਓਂ ਸੁਖਪਾਲ ਸਿੰਘ ਪਾਲੀ ਅਤੇ ਕੁਲਦੀਪ ਸਿੰਘ ਨਿੱਕਾ ਵਾਸੀ ਪੱਕਾ ਕਿਲ੍ਵਾ (ਝਬਾਲ) ਤੋਂ 42 ਗਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਕੇਸ ਦਰਜ ਕੀਤੇ ਗਏ ਹਨ।

Advertisement

ਮੁਲਜ਼ਮ 25 ਗ੍ਰਾਮ ਹੈਰੋਇਨ ਸਣੇ ਕਾਬੂ

ਭੋਗਪੁਰ: ਪੁਲੀਸ ਨੇ 25 ਗ੍ਰਾਮ ਹੈਰੋਇਨ ਸਣੇ ਨਸ਼ਾ ਤਸਕਰ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਚੌਕੀ ਪਚਰੰਗ ਦੇ ਇੰਚਾਰਜ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਪੁਲੀਸ ਪਾਰਟੀ ਪਿੰਡ ਘੋੜਾਬਾਹੀ ਤੋਂ ਲਾਹਦੜਾ ਗਸ਼ਤ ਕਰ ਰਹੀ ਸੀ। ਸ਼ੱਕੀ ਹਾਲਤ ਵਿੱਚ ਆਉਂਦੇ ਲੜਕੇ ਨੂੰ ਜਦੋਂ ਪੁਲੀਸ ਮੁਲਾਜ਼ਮਾਂ ਨੇ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਵੱਲੋਂ ਹੱਥ ਵਿੱਚ ਫੜੇ ਲਫਾਫੇ ਵਿੱਚੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ।ਉਸ ਦੀ ਪਛਾਣ ਭਗਵਾਨ ਦਾਸ ਵਾਸੀ ਕੋਠੀ ਰਾਏ ਸਾਹਿਬ ਥਾਣਾ ਸਦਰ ਫਿਰੋਜ਼ਪੁਰ ਹਾਲ ਵਾਸੀ ਪਿੰਡ ਬੁੱਟਰਾਂ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਵਜੋਂ ਹੋਈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ

Advertisement
Advertisement