ਜ਼ੋਮੈਟੋ ਨੂੰ 11.82 ਕਰੋੜ ਦਾ ਟੈਕਸ ਨੋਟਿਸ
07:13 AM Apr 21, 2024 IST
ਨਵੀਂ ਦਿੱਲੀ: ਆਨਲਾਈਨ ਫੂਡ ਡਲਿਵਰੀ ਪਲੈਟਫਾਰਮ ਜ਼ੋਮੈਟੋ ਨੂੰ ਜੀਐੱਸਟੀ ਅਥਾਰਿਟੀ ਤੋਂ 11.82 ਕਰੋੜ ਰੁਪਏ ਦੀ ਟੈਕਸ ਮੰਗ ਅਤੇ ਜੁਰਮਾਨਾ ਅਦਾ ਕਰਨ ਦਾ ਹੁਕਮ ਮਿਲਿਆ ਹੈ। ਕੰਪਨੀ ਨੂੰ ਜੁਲਾਈ 2017 ਤੋਂ ਮਾਰਚ 2021 ਦਰਮਿਆਨ ਭਾਰਤ ਤੋਂ ਬਾਹਰ ਸਥਿਤ ਉਸ ਦੀਆਂ ਸਹਾਇਕ ਕੰਪਨੀਆਂ ਨੂੰ ਦਿੱਤੀਆਂ ਗਈਆਂ ਸੇਵਾਵਾਂ ਦੇ ਸਬੰਧ ’ਚ ਇਹ ਨੋਟਿਸ ਮਿਲਿਆ ਹੈ। ਇਹ ਹੁਕਮ ਵਧੀਕ ਕਮਿਸ਼ਨਰ ਕੇਂਦਰੀ ਵਸਤੂ ਤੇ ਸੇਵਾ ਕਰ, ਗੁਰੂਗ੍ਰਾਮ ਨੇ ਜਾਰੀ ਕੀਤਾ। ਇਸ ਵਿੱਚ 5,90,94,889 ਰੁਪਏ ਦੀ ਜੀਐੱਸਟੀ ਮੰਗ ਤੋਂ ਇਲਾਵਾ 5,90,94,889 ਰੁਪਏ ਵਿਆਜ ਤੇ ਜੁਰਮਾਨਾ ਸ਼ਾਮਲ ਹੈ। ਜ਼ੋਮੈਟੋ ਨੇ ਸ਼ੁੱਕਰਵਾਰ ਦੇਰ ਸ਼ਾਮ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਢੁੱਕਵੀਂ ਅਥਾਰਿਟੀ ਸਾਹਮਣੇ ਹੁਕਮ ਖ਼ਿਲਾਫ਼ ਅਪੀਲ ਦਾਇਰ ਕਰੇਗੀ। -ਪੀਟੀਆਈ
Advertisement
Advertisement