For the best experience, open
https://m.punjabitribuneonline.com
on your mobile browser.
Advertisement

'108' ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ; ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ

09:36 AM Nov 29, 2024 IST
 108  ਐਂਬੂਲੈਂਸ ਵਿੱਚ ਨਾਬਾਲਗ ਨਾਲ ਜਬਰ ਜਨਾਹ  ਭੈਣ ਅਤੇ ਉਸਦਾ ਪਤੀ ਵੀ ਮਾਮਲੇ ਵਿਚ ਦੋਸ਼ੀ
Advertisement

ਮੌਗੰਜ, 29 ਨਵੰਬਰ

Advertisement

ਮੱਧ ਪ੍ਰਦੇਸ਼ ਦੇ ਮੌਗੰਜ ਜ਼ਿਲੇ ਤੋਂ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਚੱਲਦੀ ਐਂਬੂਲੈਂਸ ਵਿਚ 16 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ। ਇਸ ਮਾਮਲੇ ਵਿਚ ਲੜਕੀ ਨੇ ਆਪਣੀ ਭੈਣ ਅਤੇ ਉਸਦੇ ਪਤੀ ਦੇ ਸ਼ਾਮਿਲ ਹੋਣ ਦਾ ਦੋਸ਼ ਵੀ ਲਾਇਆ ਹੈ।

Advertisement

ਇਕ ਅਧਿਕਾਰੀ ਨੇ ਕਿ ਦੱਸਿਆ ਕਿ '108' ਐਮਰਜੈਂਸੀ ਸੇਵਾ ਅਧੀਨ ਚਲਾਈ ਜਾ ਰਹੀ ਐਂਬੂਲੈਂਸ ਵਿੱਚ ਕਥਿਤ ਅਪਰਾਧ 22 ਨਵੰਬਰ ਨੂੰ ਵਾਪਰਿਆ ਸੀ ਅਤੇ ਇਸ ਮਾਮਲੇ ਵਿਚ ਡਰਾਈਵਰ ਸਮੇਤ ਮਾਮਲੇ ਦੇ ਚਾਰ ਮੁਲਜ਼ਮਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਡਿਪਟੀ ਇੰਸਪੈਕਟਰ ਜਨਰਲ (ਰੀਵਾ ਰੇਂਜ) ਸਾਕੇਤ ਪਾਂਡੇ ਨੇ ਦੱਸਿਆ ਕਿ ਲੜਕੀ ਆਪਣੀ ਭੈਣ ਅਤੇ ਜੀਜਾ ਦੇ ਨਾਲ ਐਂਬੂਲੈਂਸ ਵਿੱਚ ਯਾਤਰਾ ਕਰ ਰਹੀ ਸੀ (ਉਨ੍ਹਾਂ ਵਿੱਚੋਂ ਕੋਈ ਵੀ ਮਰੀਜ਼ ਨਹੀਂ ਸੀ)। ਇਸ ਮੌਕੇ ਤਿੰਨਾਂ ਤੋਂ ਇਲਾਵਾ ਡਰਾਈਵਰ ਅਤੇ ਉਸ ਦਾ ਸਾਥੀ ਐਂਬੂਲੈਂਸ ਦੇ ਅੰਦਰ ਸਨ। ਪਾਂਡੇ ਨੇ ਪੀਟੀਆਈ ਨੂੰ ਦੱਸਿਆ ਕਿ ਨਾਬਾਲਗ ਆਪਣੀ ਭੈਣ ਅਤੇ ਉਸਦੇ ਪਤੀ ’ਤੇ ਅਪਰਾਧ ਵਿੱਚ ਸਹਾਇਤਾ ਕਰਨ ਦਾ ਦੋਸ਼ ਲਗਾਇਆ, ਕਿਉਂਕਿ ਡਰਾਈਵਰ ਉਨ੍ਹਾਂ ਨੂੰ ਜਾਣਦਾ ਸੀ।

ਉਨ੍ਹਾਂ ਦੱਸਿਆ ਕਿ ਰਿਪੋਰਟ ਅਨੁਸਾਰ ਰਸਤੇ ਵਿਚ ਲੜਕੀ ਦੀ ਭੈਣ ਅਤੇ ਉਸਦਾ ਪਤੀ ਪਾਣੀ ਲੈਣ ਦੇ ਬਹਾਨੇ ਗੱਡੀ ਤੋਂ ਹੇਠਾਂ ਉਤਰ ਗਏ ਅਤੇ ਜੋੜੇ ਦਾ ਇੰਤਜ਼ਾਰ ਕਰਨ ਦੀ ਬਜਾਏ ਐਂਬੂਲੈਂਸ ਡਰਾਈਵਰ ਨੇ ਐਬੂਲੈਂਸ ਭਜਾ ਲਈ, ਉਸ ਦੇ ਨਾਲ ਸਫ਼ਰ ਕਰ ਰਹੇ ਡਰਾਈਵਰ ਦੇ ਸਾਥੀ ਰਾਜੇਸ਼ ਕੇਵਤ ਨੇ 22 ਨਵੰਬਰ ਨੂੰ ਸੁਨਸਾਨ ਪਿੰਡ ਵਿੱਚ ਚੱਲਦੀ ਐਂਬੂਲੈਂਸ ਵਿੱਚ ਉਸ ਨਾਲ ਜਬਰ ਜਨਾਹ ਕੀਤਾ। ਡੀਆਈਜੀ ਨੇ ਦੱਸਿਆ ਕਿ ਲੜਕੀ ਨੂੰ ਸਾਰੀ ਰਾਤ ਬੰਧਕ ਬਣਾ ਕੇ ਰੱਖਣ ਤੋਂ ਬਾਅਦ ਅਗਲੀ ਸਵੇਰ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ।

ਇਸ ਘਟਨਾ ਬਾਰੇ ਘਰ ਪਹੁੰਚਣ ’ਤੇ ਲੜਕੀ ਨੇ ਆਪਣੀ ਮਾਂ ਦੱਸਿਆ, ਪਰ ਉਨ੍ਹਾਂ ਸਮਾਜ ਵਿੱਚ ਪਰਿਵਾਰ ਦਾ ਅਕਸ ਖਰਾਬ ਹੋਣ ਡਰੋਂ ਇਸ ਮਾਮਲੇ ਦੀ ਰਿਪੋਰਟ ਨਹੀਂ ਕੀਤੀ। ਪਰ ਬਾਅਦ ਵਿਚ ਨਾਬਾਲਗ ਲੜਕੀ ਅਤੇ ਉਸ ਦੀ ਮਾਂ ਨੇ ਆਖਰਕਾਰ 25 ਨਵੰਬਰ ਨੂੰ ਪੁਲੀਸ ਕੋਲ ਪਹੁੰਚ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸ਼ਿਕਾਇਤ ’ਤੇ ਕੇਵਤ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਅਧਿਕਾਰੀ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਵਰਿੰਦਰ ਚਤੁਰਵੇਦੀ ਅਤੇ ਕਥਿਤ ਬਲਾਤਕਾਰੀ ਕੇਵਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਲੜਕੀ ਦੀ ਭੈਣ ਅਤੇ ਜੀਜਾ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਪੀਟੀਆਈ

Advertisement
Author Image

Puneet Sharma

View all posts

Advertisement