ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਯੁੱਧਿਆ ’ਚ ਜਗਾਈ 108 ਫੁੱਟ ਲੰਮੀ ਅਗਰਬੱਤੀ, 50 ਕਿਲੋਮੀਟਰ ਤੱਕ ਖ਼ੁਸ਼ਬੂ ਫੈਲਣ ਦਾ ਦਾਅਵਾ

04:52 PM Jan 16, 2024 IST

ਅਯੁੱਧਿਆ, 16 ਜਨਵਰੀ
ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮਹੰਤ ਨ੍ਰਿਤਿਆ ਗੋਪਾਲ ਦਾਸ ਨੇ ਅੱਜ ਗੁਜਰਾਤ ਤੋਂ ਇੱਥੇ ਲਿਆਂਦੀ 108 ਫੁੱਟ ਲੰਬੀ ਅਗਰਬੱਤੀ ਜਗਾਈ। ਦਾਸ ਨੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਂਦੇ ਹੋਏ ਸ਼ਰਧਾਲੂਆਂ ਦੀ ਭੀੜ ਵਿੱਚ ਇਹ ਜਗਾਈ। ਇਹ ਦਾਅਵਾ ਕੀਤਾ ਗਿਆ ਹੈ ਇਸ ਦੀ ਖੁਸ਼ਬੂ 50 ਕਿਲੋਮੀਟਰ ਦੂਰ ਤੱਕ ਫੈਲ ਜਾਵੇਗੀ। ਇਸ ਅਗਰਬੱਤੀ ਦੀ ਚੌੜਾਈ ਸਾਢੇ ਤਿੰਨ ਫੁੱਟ ਹੈ ਅਤੇ ਇਸ ਦਾ ਭਾਰ 3,610 ਕਿਲੋ ਹੈ, ਜਿਸ ਨੂੰ ਗੁਜਰਾਤ ਦੇ ਵਡੋਦਰਾ ਤੋਂ ਇੱਥੇ ਲਿਆਂਦਾ ਗਿਆ ਹੈ। ਇਸ ਨੂੰ ਤਿਆਰ ਕਰਨ ਲਈ ਗਾਂ ਦਾ ਗੋਹਾ, ਘਿਓ, ਫੁੱਲਾਂ ਦੇ ਅਰਕ ਅਤੇ ਜੜੀ ਬੂਟੀਆਂ ਦੀ ਵਰਤੋਂ ਕੀਤੀ ਗਈ ਹੈ। ਇਹ ਡੇਢ ਮਹੀਨੇ ਤੱਕ ਜਗਦੀ ਰਹੇਗੀ।

Advertisement

Advertisement