For the best experience, open
https://m.punjabitribuneonline.com
on your mobile browser.
Advertisement

ਅਕਾਦਮਿਕ ਪ੍ਰਤਿਭਾ ਲਈ 107 ਨੂੰ ਮੈਡਲ ਤੇ 1,547 ਗ੍ਰੈਜੂਏਟਾਂ ਨੂੰ ਮਿਲੀਆਂ ਡਿਗਰੀਆਂ

06:28 AM Oct 07, 2024 IST
ਅਕਾਦਮਿਕ ਪ੍ਰਤਿਭਾ ਲਈ 107 ਨੂੰ ਮੈਡਲ ਤੇ 1 547 ਗ੍ਰੈਜੂਏਟਾਂ ਨੂੰ ਮਿਲੀਆਂ ਡਿਗਰੀਆਂ
ਪੀਜੀਆਈਐੱਮਆਰ ਵਿੱਚ ਕਾਨਵੋਕੇਸ਼ਨ ਦੌਰਾਨ ਡਿਗਰੀਆਂ ਦਿਖਾਉਂਦੇ ਹੋਏ ਗ੍ਰੈਜੂਏਟ। -ਫੋਟੋ: ਪ੍ਰਦੀਪ ਤਿਵਾੜੀ
Advertisement

ਪੀਜੀਆਈਐੱਮਈਆਰ ਦੀ 38ਵੀਂ ਕਾਨਵੋਕੇਸ਼ਨ

ਕੁਲਦੀਪ ਸਿੰਘ
ਚੰਡੀਗੜ੍ਹ, 6 ਅਕਤੂਬਰ
ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐੱਮਈਆਰ) ਦੀ 38ਵੀਂ ਕਾਨਵੋਕੇਸ਼ਨ ਕਰਵਾਈ ਗਈ ਜਿਸ ਵਿੱਚ ਨੀਤੀ ਆਯੋਗ ਦੇ ਮੈਂਬਰ ਪ੍ਰੋ. ਵਿਨੋਦ ਕੇ ਪਾਲ ਮੁੱਖ ਮਹਿਮਾਨ ਜਦਕਿ ਪੀਜੀਆਈ ਦੇ ਸਾਬਕਾ ਡਾਇਰੈਕਟਰ ਪਦਮਸ੍ਰੀ ਪ੍ਰੋ. ਜਗਤ ਰਾਮ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਡਾਇਰੈਕਟਰ ਪ੍ਰੋ. ਵਿਵੇਕ ਲਾਲ, ਡੀਨ ਅਕਾਦਮਿਕ ਪ੍ਰੋ. ਆਰਕੇ ਰਾਠੋ ਅਤੇ ਇੰਚਾਰਜ ਅਕਾਦਮਿਕ ਸੈਕਸ਼ਨ ਪ੍ਰੋ. ਆਸ਼ੂਤੋਸ਼ ਐੱਨ ਅਗਰਵਾਲ ਨੇ ਮੁੱਖ ਮਹਿਮਾਨ ਸਮੇਤ ਹੋਰਨਾ ਮਹਿਮਾਨਾਂ ਨਾਲ ਮੰਚ ਸਾਂਝਾ ਕੀਤਾ। ਕਾਨਵੋਕੇਸ਼ਨ ਵਿੱਚ 107 ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਕਾਦਮਿਕ ਪ੍ਰਤਿਭਾ ਲਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਵੱਖ-ਵੱਖ ਮੈਡੀਕਲ ਵਿਸ਼ਿਆਂ ਵਿੱਚ ਕੋਰਸ ਪੂਰੇ ਕਰਨ ਵਾਲੇ 1,547 ਗ੍ਰੈਜੂਏਟਾਂ ਨੂੰ ਡਿਗਰੀਆਂ ਦਿੱਤੀਆਂ ਗਈਆਂ।
ਮੁੱਖ ਮਹਿਮਾਨ ਪ੍ਰੋ. ਵਿਨੋਦ ਕੇ ਪਾਲ ਨੇ ਨੌਜਵਾਨ ਗ੍ਰੈਜੂਏਟਾਂ ਨੂੰ ‘ਵਿਕਸਿਤ ਭਾਰਤ-2047’ ਦੇ ਨਜ਼ਰੀਏ ਲਈ ਹੱਥ ਮਿਲਾ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਜੋ ਵੀ ਪ੍ਰਾਪਤ ਕਰਦੇ ਹਾਂ, ਅਸੀਂ ਸਿਰਫ਼ ਆਪਣੇ ਯਤਨਾਂ ਨਾਲ ਨਹੀਂ, ਸਗੋਂ ਸਮਾਜ ਦੇ ਕਾਰਨ ਕਰਦੇ ਹਾਂ ਜੋ ਸਾਡਾ ਸਮਰਥਨ ਕਰਦਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਕਰਜ਼ਾ ਸਮਾਜ ਨੂੰ ਉੱਚਾ ਚੁੱਕ ਕੇ ਵਾਪਸ ਕਰੀਏ ਜਿਸ ਨੇ ਸਾਡੀ ਸਫ਼ਲਤਾ ਨੂੰ ਸੰਭਵ ਬਣਾਇਆ ਹੈ।’’ ਚੰਡੀਗੜ੍ਹ ਵਿੱਚ ਆਪਣੇ ਕਾਲਜ ਦੇ ਦਿਨਾਂ ਨੂੰ ਸਾਂਝਾ ਕਰਦਿਆਂ ਪ੍ਰੋ. ਪਾਲ ਨੇ ਕਿਹਾ ਕਿ ਉਹ ਡੀਏਵੀ ਕਾਲਜ ਵਿੱਚ ਇੱਕ ਵਿਦਿਆਰਥੀ ਹੋਣ ਦੇ ਨਾਤੇ ਸੈਕਟਰ-15 ਵਿੱਚ ਆਪਣੇ ਹੋਸਟਲ ਤੋਂ ਸੈਕਟਰ-10 ਦੇ ਕਾਲਜ ਤੱਕ ਪੈਦਲ ਜਾਂਦੇ ਸੀ ਅਤੇ ਪੀਜੀਆਈ ਅੱਗੇ ਤੋਂ ਲੰਘਣ ਸਮੇਂ ਅੰਦਰ-ਬਾਹਰ ਆਉਣ ਵਾਲੇ ਡਾਕਟਰਾਂ ਨੂੰ ਦੇਖ ਕੇ ਅਕਸਰ ਸੋਚਦੇ ਸੀ ਕਿ ਉਨ੍ਹਾਂ ਨੂੰ ਵੀ ਕਦੇ ਅਜਿਹੇ ਵੱਕਾਰੀ ਸਥਾਨ ਨਾਲ ਜੁੜੇ ਹੋਣ ਦਾ ਸਨਮਾਨ ਮਿਲੇਗਾ?
ਪਦਮਸ੍ਰੀ ਪ੍ਰੋ. ਜਗਤ ਰਾਮ ਨੇ ਨੈਲਸਨ ਮੰਡੇਲਾ ਦਾ ਹਵਾਲਾ ਦਿੰਦਿਆਂ ਨੌਜਵਾਨ ਗ੍ਰੈਜੂਏਟਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਬਾਰੇ ਸੁਚੇਤ ਕੀਤਾ।

Advertisement

ਆਧੁਨਿਕ ਯੁੱਗ ਦੀ ਨਾਲੰਦਾ ਤੇ ਤਕਸ਼ਿਲਾ ਹੈ ਪੀਜੀਆਈ: ਵਿਵੇਕ ਲਾਲ

ਸਮਾਗਮ ਦੀ ਸ਼ੁਰੂਆਤ ਵਿੱਚ ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੀਜੀਆਈ ਸਿਰਫ਼ ਇੱਕ ਮੈਡੀਕਲ ਸੰਸਥਾ ਨਹੀਂ, ਸਗੋਂ ਇਹ ਆਧੁਨਿਕ ਯੁੱਗ ਦੀ ਨਾਲੰਦਾ ਅਤੇ ਤਕਸ਼ਿਲਾ ਹੈ। ਪੀਜੀਆਈ ਵਿਸ਼ਵ ਪੱਧਰ ’ਤੇ ਸਭ ਤੋਂ ਮਹਾਨ ਮੈਡੀਕਲ ਸੰਸਥਾਵਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਇੱਕ ਡਿਗਰੀ ਸਿਰਫ਼ ਇੱਕ ਸਰਟੀਫਿਕੇਟ ਹੀ ਨਹੀਂ ਬਲਕਿ ਇਹ ਇੱਕ ਜ਼ਿੰਮੇਵਾਰੀ ਦੇ ਨਾਲ-ਨਾਲ ਤਾਜ ਵੀ ਹੈ ਜਿਸ ਦਾ ਆਦਰ ਅਤੇ ਕਦਰ ਕਰਨਾ ਜ਼ਰੂਰੀ ਹੈ। ਸਮਾਗਮ ਦੇ ਅਖ਼ੀਰ ਵਿੱਚ ਡੀਨ ਅਕਾਦਮਿਕ ਪ੍ਰੋ. ਆਰਕੇ ਰਾਠੋ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

ਗ੍ਰੈਜੂਏਟਾਂ ਨੇ ਪਹਿਨੇ ਰਵਾਇਤੀ ਪਹਿਰਾਵੇ

ਪੀਜੀਆਈਐੱਮਈਆਰ ਦੀ ਇਸ ਕਾਨਵੋਕੇਸ਼ਨ ਦੀ ਖਾਸੀਅਤ ਇਹ ਰਹੀ ਕਿ ਪੁਰਾਣੇ ਅੰਗਰੇਜ਼ਾਂ ਦੇ ਸਮੇਂ ਵਾਲੇ ਰਵਾਇਤੀ ਪਹਿਰਾਵੇ ਨੂੰ ਤਿਆਗ ਕੇ ਸੰਸਥਾ ਨੇ ਪਹਿਲੀ ਵਾਰ ਆਪਣੇ ਦੇਸ਼ ਦੇ ਪਹਿਰਾਵੇ ਨੂੰ ਕਾਨਵੋਕੇਸ਼ਨ ਲਈ ਅਧਿਕਾਰਤ ਡਰੈੱਸ ਕੋਡ ਵਜੋਂ ਪੇਸ਼ ਕੀਤਾ। ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਪੀਜੀਆਈਐੱਮਈਆਰ ਲੋਗੋ ਵਾਲੇ ਪਰੰਪਰਾਗਤ ਪਹਿਰਾਵੇ ਪਹਿਨੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਪ੍ਰਵਾਨਿਤ ਇਸ ਪਹਿਲਕਦਮੀ ਨੇ ਸਮਾਗਮ ਵਿੱਚ ਇੱਕ ਵਿਲੱਖਣ ਸੱਭਿਆਚਾਰਕ ਛਾਪ ਛੱਡੀ।

Advertisement
Author Image

Advertisement