ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਚੂਹੇ ਦੇ ਕੱਟਣ ਨਾਲ 10 ਸਾਲਾ ਬੱਚੇ ਦੀ ਮੌਤ

12:05 PM Dec 14, 2024 IST
ਸੰਕੇਤਕ ਤਸਵੀਰ

ਜੈਪੁਰ, 14 ਦਸੰਬਰ

Advertisement

ਸਰਕਾਰੀ ਹਸਪਤਾਲ ਵਿੱਚ ਕੈਂਸਰ ਦਾ ਇਲਾਜ ਕਰਵਾ ਰਹੇ 10 ਸਾਲਾ ਬੱਚੇ ਨੂੰ ਕਥਿਤ ਤੌਰ ’ਤੇ ਚੂਹੇ ਨੇ ਉਸ ਦੇ ਇੱਕ ਅੰਗੂਠੇ ’ਤੇ ਕੱਟ ਲਿਆ। ਹਸਪਤਾਲ ਦੇ ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਉਸ ਦੀ ਮੌਤ ਹੋ ਗਈ ਹੈ। ਜਦੋਂ ਕਿ ਸਟੇਟ ਕੈਂਸਰ ਇੰਸਟੀਚਿਊਟ, ਜਿੱਥੇ ਲੜਕੇ ਨੂੰ 11 ਦਸੰਬਰ ਨੂੰ ਦਾਖਲ ਕਰਵਾਇਆ ਗਿਆ ਸੀ, ਨੇ ਕਿਹਾ ਕਿ ਮੌਤ "ਸੈਪਟਸੀਮੀਆ ਸਦਮਾ ਅਤੇ ਉੱਚ ਸੰਕਰਮਣ" ਕਾਰਨ ਹੋਈ ਹੈ ਨਾ ਕਿ ਚੂਹੇ ਦੇ ਕੱਟਣ ਨਾਲ। ਰਾਜਸਥਾਨ ਸਰਕਾਰ ਨੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।

ਹਸਪਤਾਲ ਦੇ ਸੁਪਰਡੈਂਟ ਡਾਕਟਰ ਸੰਦੀਪ ਜਸੂਜਾ ਨੇ ਕਿਹਾ ਕਿ ਬੱਚੇ ਨੂੰ ਬੁਖਾਰ ਅਤੇ ਨਿਮੋਨੀਆ ਵੀ ਸੀ। ਸ਼ੁੱਕਰਵਾਰ ਨੂੰ ਹਾਈ ਇਨਫੈਕਸ਼ਨ ਸੈਪਟੀਸੀਮੀਆ ਸਦਮੇ ਕਾਰਨ ਉਸਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਮੈਡੀਕਲ ਸਿੱਖਿਆ ਸਕੱਤਰ ਅੰਬਰੀਸ਼ ਕੁਮਾਰ ਨੇ ਸਵਾਈ ਮਾਨ ਸਿੰਘ (ਐਸਐਮਐਸ) ਮੈਡੀਕਲ ਕਾਲਜ ਦੇ ਪ੍ਰਿੰਸੀਪਲ ਤੋਂ ਰਿਪੋਰਟ ਮੰਗੀ ਹੈ।

Advertisement

ਇਕ ਸਥਾਨਕ ਅਖਬਾਰ ਵਿਚ ਛਪੀ ਖ਼ਬਰ ਮੁਤਾਬਕ ਦਾਖਲ ਹੋਣ ਤੋਂ ਕੁਝ ਦੇਰ ਬਾਅਦ ਹੀ ਬੱਚਾ ਰੋਣ ਲੱਗ ਪਿਆ। ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਹੇਠਾਂ ਪਏ ਕੰਬਲ ਨੂੰ ਹਟਾਇਆ ਤਾਂ ਉਨ੍ਹਾਂ ਨੇ ਚੂਹੇ ਦੇ ਕੱਟਣ ਕਾਰਨ ਉਸ ਦੇ ਪੈਰ ਦੀ ਇੱਕ ਉਂਗਲੀ ਵਿੱਚੋਂ ਖੂਨ ਵਗਦਾ ਦੇਖਿਆ। ਪਰਿਵਾਰਕ ਮੈਂਬਰਾਂ ਨੇ ਉਥੇ ਮੌਜੂਦ ਨਰਸਿੰਗ ਸਟਾਫ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਲੱਤ 'ਤੇ ਪੱਟੀ ਬੰਨ੍ਹ ਦਿੱਤੀ।
ਜਸੂਜਾ ਨੇ ਦੱਸਿਆ ਕਿ ਚੂਹੇ ਦੇ ਕੱਟਣ ਦੀ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਬੱਚੇ ਦਾ ਇਲਾਜ ਕੀਤਾ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਚਾਰਦੀਵਾਰੀ ਵਿੱਚ ਸਫ਼ਾਈ ਯਕੀਨੀ ਬਣਾਉਣ ਲਈ ਹਦਾਇਤਾਂ ਭੇਜ ਦਿੱਤੀਆਂ ਗਈਆਂ ਹਨ। -ਪੀਟੀਆਈ

Advertisement