For the best experience, open
https://m.punjabitribuneonline.com
on your mobile browser.
Advertisement

ਫ਼ਿਰੌਤੀਆਂ ਮੰਗਣ ਵਾਲੇ ਗਰੋਹ ਦੇ 10 ਮੈਂਬਰ ਕਾਬੂ

10:22 AM May 08, 2024 IST
ਫ਼ਿਰੌਤੀਆਂ ਮੰਗਣ ਵਾਲੇ ਗਰੋਹ ਦੇ 10 ਮੈਂਬਰ ਕਾਬੂ
Advertisement

ਪੱਤਰ ਪ੍ਰੇਰਕ
ਹੁਸ਼ਿਆਰਪੁਰ, 7 ਮਈ
ਹੁਸ਼ਿਆਰਪੁਰ ਪੁਲੀਸ ਨੇ ਮਾਹਿਲਪੁਰ ਵਿੱਚ ਗੋਲੀਆਂ ਚਲਾ ਕੇ ਫਿਰੌਤੀਆਂ ਲੈਣ ਵਾਲੇ ਗਰੋਹ ਦੇ 10 ਮੈਂਬਰਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਫ਼ਾਇਰਿੰਗ ਦੀ ਇਕ ਵਾਰਦਾਤ 11 ਫ਼ਰਵਰੀ ਨੂੰ ਵਾਪਰੀ ਜਿਸ ਵਿਚ ਤਿੰਨ ਮੁਲਜ਼ਮਾਂ ਨੇ ਚਾਵਲਾ ਕਲਾਥ ਹਾਊਸ ਵਿੱਚ ਫਾਇਰਿੰਗ ਕਰ ਕੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਮਾਲਕ ਦੇ ਅਮਰੀਕਾ ਵਿੱਚ ਸਥਿਤ ਘਰ ਵਿੱਚ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ। ਕੁੱਝ ਸਮੇਂ ਬਾਦ ਉਸ ਦੇ ਜਾਣਕਾਰ ਪਿੰਡ ਬੁਗਰਾ ਦੇ ਗੁਰਪ੍ਰੀਤ ਸਿੰਘ ਹਾਲ ਵਾਸੀ ਅਮਰੀਕਾ ਦੇ ਘਰ ਵਿੱਚ ਵੀ ਅਣਪਛਾਤੇ ਵਿਅਕਤੀਆਂ ਨੇ ਫਾਇਰਿੰਗ ਕੀਤੀ। ਉਨ੍ਹਾਂ ਦੱਸਿਆ ਕਿ ਦੋਵੇਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਸ਼ੂਟਰਾਂ ਤੇ ਉਨ੍ਹਾਂ ਦੀ ਮੱਦਦ ਕਰਨ ਵਾਲੇ 7 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿਚ ਬਨਵਾਰੀ ਲਾਲ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ, ਪਵਨ, ਗੁਰਜਿੰਦਰ ਸਿੰਘ, ਸਿਮਰਵੀਰ ਸਿੰਘ, ਹਰਪ੍ਰੀਤ ਕੌਰ, ਮਹਿੰਦਰ ਕੌਰ, ਸਤਿੰਦਰ ਸਿੰਘ ਤੇ ਮਨੀਸ਼ਾ ਸ਼ਾਮਲ ਹਨ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਤੋਂ 32 ਬੋਰ ਦਾ ਪਿਸਤੌਲ, ਇਕ ਰਿਵਾਲਵਰ, ਇਕ ਡਿਜ਼ਾਇਰ, ਇਕ ਵਰਨਾ, ਇਕ ਫੋਰਡ ਫਾਇਸਟਾ ਅਤੇ ਇਕ ਸਪਲੈਂਡਰ ਮੋਟਰ ਸਾਈਕਲ ਬਾਰਮਦ ਹੋਇਆ। ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਗੁਰਜਿੰਦਰ ਸਿੰਘ ਜਲੰਧਰ ਪੁਲੀਸ ਨੂੰ ਵੀ ਲੋੜੀਦਾ ਸੀ।

Advertisement

Advertisement
Author Image

joginder kumar

View all posts

Advertisement
Advertisement
×