ਬੈਂਕ ਖਾਤੇ ਵਿੱਚੋਂ ਉਡਾਏ 10 ਲੱਖ, ਕੇਸ ਦਰਜ
ਖੰਨਾ: ਇੱਥੋਂ ਦੀ ਪੰਜਾਬ ਨੈਸ਼ਨਲ ਬੈਂਕ ਦੇ ਸੇਵਾ ਮੁਕਤ ਮੈਨੇਜਰ ਨਾਲ ਸਾਈਬਰ ਠੱਗੀ ਵੱਜੀ ਹੈ। ਸਾਈਬਰ ਠੱਗੀ ਨੇ ਉਨ੍ਹਾਂ ਦੇ ਵਟਸਅੱਪ ’ਤੇ ਇਕ ਲਿੰਕ ਭੇਜ ਕੇ ਖਾਤੇ ਵਿੱਚੋਂ 10 ਲੱਖ ਰੁਪਏ ਸਾਫ਼ ਕਰ ਦਿੱਤੇ ਹਨ। ਬੈਂਕ ਮੈਨੇਜਰ ਭੁਪਿੰਦਰ ਕੁਮਾਰ ਵਿਜ ਦੀ ਸ਼ਿਕਾਇਤ ’ਤੇ ਸਾਈਬਰ ਕ੍ਰਾਈਮ ਵਿਭਾਗ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਭੁਪਿੰਦਰ ਕੁਮਾਰ ਵਿਜ ਨੇ ਦੱਸਿਆ ਕਿ ਉਹ ਪੰਜਾਬ ਨੈਸ਼ਨਲ ਬੈਂਕ ਤੋਂ ਬਤੌਰ ਮੈਨੇਜਰ ਸੇਵਾ ਮੁਕਤ ਹੋਏ ਹਨ, 3 ਅਸਗਤ ਦੀ ਸ਼ਾਮ ਨੂੰ ਉਹ ਆਪਣੇ ਘਰ ਬੈਠੇ ਮੋਬਾਈਲ ਦੇਖ ਰਹੇ ਸਨ। ਫੇਸਬੁੱਕ ’ਤੇ ਕ੍ਰੈਡਿਟ ਕਾਰਡ ਬਨਾਉਣ ਦਾ ਇਕ ਲਿੰਕ ਆਇਆ, ਜਿਸ ਨੂੰ ਉਨ੍ਹਾਂ ਨੇ ਕਲਿੱਕ ਕਰ ਦਿੱਤਾ ਜਿਸ ਮਗਰੋਂ ਵਟਸਅੱਪ ਤੇ ਕਾਲ ਆਈ, ਜਿਸ ਨੇ ਕਿਹਾ,‘ਮੈਂ ਹੈੱਡ ਆਫ਼ਿਸ ਤੋਂ ਬੋਲ ਰਿਹਾ ਹੈ, ਤੁਸੀਂ ਸੈਟਿੰਗ ਚੇਂਜ ਕਰ ਲਓ।’ ਵਟਸਅੱਪ ’ਤੇ ਆਏ ਲਿੰਕ ਤੇ ਕਲਿੱਕ ਕਰਦਿਆਂ ਹੀ ਮੋਬਾਈਲ ਕੀ ਸਕਰੀਨ ਸ਼ੇਅਰ ਹੋ ਗਈ ਅਤੇ ਕਾਲ ਕਰਨ ਵਾਲੇ ਨੇ ਉਸ ਨੂੰ ਗੱਲਾਂ ਵਿੱਚ ਉਲਝਾ ਕੇ ਰੱਖਿਆ ਅਤੇ ਖਾਤੇ ਵਿਚੋਂ 10 ਲੱਖ ਰੁਪਏ ਟਰਾਂਸਫਰ ਕਰਵਾ ਲਏ। -ਨਿੱਜੀ ਪੱਤਰ ਪ੍ਰੇਰਕ