ਮਿਰਜ਼ਾਪੁਰ ਸੜਕ ਹਾਦਸੇ ’ਚ 10 ਮਜ਼ਦੂਰ ਹਲਾਕ
07:21 AM Oct 05, 2024 IST
Advertisement
ਮਿਰਜ਼ਾਪੁਰ, 4 ਅਕਤੂਬਰ
ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ ’ਚ ਲੰਘੀ ਦੇਰ ਰਾਤ ਟਰੱਕ ਤੇ ਟਰੈਕਟਰ-ਟਰਾਲੀ ਦੀ ਟੱਕਰ ’ਚ 10 ਮਜ਼ਦੂਰਾਂ ਦੀ ਮੌਤ ਹੋ ਗਈ ਤੇ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਲਈ 2-2 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50-50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮਿਰਜ਼ਾਪੁਰ ਦੇ ਐੱਸਪੀ ਅਭਿਨੰਦਨ ਨੇ ਦੱਸਿਆ ਕਿ ਇਹ ਹਾਦਸਾ ਦੇਰ ਰਾਤ ਤਕਰੀਬਨ ਇੱਕ ਵਜੇ ਮਿਰਜ਼ਾਪੁਰ-ਵਾਰਾਣਸੀ ਹੱਦ ’ਤੇ ਕੱਛਵਾਂ ਤੇ ਮਿਰਜ਼ਾਮੁਰਾਦ ਵਿਚਾਲੇ ਜੀਟੀ ਰੋਡ ’ਤੇ ਵਾਪਰਿਆ। -ਪੀਟੀਆਈ
Advertisement
Advertisement
Advertisement