For the best experience, open
https://m.punjabitribuneonline.com
on your mobile browser.
Advertisement

ਸਡ਼ਕ ਹਾਦਸੇ ਵਿੱਚ 10 ਜ਼ਖ਼ਮੀ

07:20 AM Jul 01, 2023 IST
ਸਡ਼ਕ ਹਾਦਸੇ ਵਿੱਚ 10 ਜ਼ਖ਼ਮੀ
Advertisement

ਪੱਤਰ ਪ੍ਰੇਰਕ
ਪਾਤੜਾਂ, 30 ਜੂਨ
ਜਾਖਲ ਸੜਕ ’ਤੇ ਕਰੂਜ਼ਰ ਅਤੇ ਕਾਰ ਦੀ ਟੱਕਰ ਵਿੱਚ ਕਰੀਬ 10 ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਗੰਭੀਰ ਜ਼ਖ਼ਮੀ ਔਰਤਾਂ ਨੂੰ ਪਟਿਆਲਾ ਲਈ ਰੈਫਰ ਕਰ ਦਿੱਤਾ ਗਿਆ। ਹਰਜੀਤ ਸਿੰਘ ਵਾਸੀ ਪਿੰਡ ਤਖਾਣਮਾਜਰਾ ਨੇ ਦੱਸਿਆ ਕਿ ਜਾਖਲ ਰੋਡ ’ਤੇ ਪਿੰਡ ਬੰਗਾ ਨੇੜੇ ਕਰੂਜ਼ਰ ਅਤੇ ਕਾਰ ਦੀ ਟੱਕਰ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਪਾਤੜਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਹੈ। ਉਸ ਨੇ ਦੱਸਿਆ ਕਿ ਉਹ ਕਰੀਬ 10 ਜਣੇ ਕਰੂਜ਼ਰ ਗੱਡੀ ਵਿੱਚ ਧਮਧਾਨ ਸਹਿਬ ਵਿਖੇ ਇੱਕ ਭੋਗ ’ਤੇ ਜਾ ਰਹੇ ਸੀ ਤਾਂ ਪਿੰਡ ਬੰਗਾਂ ਨੇੜੇ ਇੱਕ ਬੈਲੇਨੋ ਕਾਰ ਦੇ ਚਾਲਕ ਨੇ ਉਨ੍ਹਾਂ ਦੀ ਗੱਡੀ ਨੂੰ ਓਵਰਟੇਕ ਕਰਦੇ ਸਮੇਂ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਸੋਧਾ ਰਾਣੀ, ਪਰਮਜੀਤ ਕੌਰ ਤੇ ਲੱਛਮੀ ਦੇਵੀ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ।

Advertisement

Advertisement
Tags :
Author Image

joginder kumar

View all posts

Advertisement
Advertisement
×