For the best experience, open
https://m.punjabitribuneonline.com
on your mobile browser.
Advertisement

ਜੂਆ ਖੇਡਣ ਤੇ ਚੋਰੀ ਦੇ ਦੋਸ਼ ਹੇਠ 10 ਕਾਬੂ

06:19 AM Mar 25, 2024 IST
ਜੂਆ ਖੇਡਣ ਤੇ ਚੋਰੀ ਦੇ ਦੋਸ਼ ਹੇਠ 10 ਕਾਬੂ
Advertisement

ਪੱਤਰ ਪ੍ਰੇਰਕ
ਸਮਰਾਲਾ, 24 ਮਾਰਚ
ਸਥਾਨਕ ਪੁਲੀਸ ਨੇ ਨਸ਼ੀਲੇ ਪਦਾਰਥਾਂ ਤੇ ਜੂਆ ਖੇਡਣ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਸਥਾਨਕ ਐੱਸਐੱਚਓ ਵਰਿੰਦਰ ਸਿੰਘ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਦੀ ਟੀਮ ਦੇ ਨਾਲ ਸਵੇਰੇ ਕੀਤੇ ਵਿਸ਼ੇਸ਼ ਆਪਰੇਸ਼ਨ ਦੌਰਾਨ ਸਥਾਨਕ ਪੁਲੀਸ ਨੇ ਪਿੰਡ ਰੋਹਲਿਆ ਦੇ ਇੱਕ ਵਿਅਕਤੀ ਤੋਂ ਛੇ ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਵਿਅਕਤੀ ਦੇ ਖ਼ਿਲਾਫ਼ ਪਹਿਲਾਂ ਵੀ ਇੱਕ ਕੇਸ ਦਰਜ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੱਖ-ਵੱਖ ਥਾਵਾਂ ਤੋਂ ਪੁਲੀਸ ਨੇ ਜੂਆ ਦੋਸ਼ਾਂ ਵਿੱਚ ਵੀ ਸੱਤ ਵਿਆਕਤੀ ਕਾਬੂ ਕੀਤੇ ਹਨ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਨੇ ਸਰਕਾਰੀ ਵਿਭਾਗ ਦੀ ਲੱਕੜ ਚੋਰੀ ਕਰਨ ਦੇ ਦੋਸ਼ ਵਿੱਚ ਅਮਰਜੀਤ ਸਿੰਘ ਪੱਥਰ ਵਾਸੀ ਸਾਹਨੇਵਾਲ ਨੂੰ 30 ਕੁਇੰਟਲ ਜੰਗਲਾਤ ਵਿਭਾਗ ਦੀ ਚੋਰੀ ਕੀਤੀ ਲੱਕੜ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਉਸ ਦੇ ਇੱਕ ਸਾਥੀ ਟੈਂਪੂ ਚਾਲਕ ਨੂੰ ਵੀ ਭਾਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਇੱਕ ਮਾਮਲੇ ਵਿੱਚ ਸ਼ਟਰਿੰਗ ਦੀਆਂ ਪਲੇਟਾਂ ਚੋਰੀ ਕਰਨ ਵਾਲੇ ਵਿਅਕਤੀ ਨੂੰ ਪੁਲੀਸ ਨੇ ਲੋਹੇ ਦੀਆਂ ਪਲੇਟਾਂ ਸਮੇਤ ਗ੍ਰਫਤਾਰ ਕੀਤਾ ਹੈ। ਜੋ ਰਾਤ ਨੂੰ ਸ਼ਟਰਿੰਗ ਦੀਆਂ ਪਲੇਟਾਂ ਚੋਰੀ ਕਰਨ ਦਾ ਕਥਿਤ ਤੌਰ ’ਤੇ ਮੁਲਜ਼ਮ ਹੈ।

Advertisement

Advertisement
Advertisement
Author Image

sanam grng

View all posts

Advertisement