ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਕਿਸਾਨ ਆਗੂ ਸਣੇ 10 ਕਾਬੂ

11:06 AM Jul 25, 2023 IST
ਗ੍ਰਿਫ਼ਤਾਰ ਕੀਤੇ ਮੁਲਜ਼ਮ ਪੁਲੀਸ ਪਾਰਟੀ ਨਾਲ। -ਫੋਟੋ: ਹਿਮਾਂਸ਼ੂ ਮਹਾਜਨ

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 24 ਜੁਲਾਈ
ਇੱਥੇ ਲੰਘੀ 20 ਜੁਲਾਈ ਨੂੰ ਸਤਲੁਜ ਦਰਿਆ ਕਨਿਾਰੇ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਕਾਰਵਾਈ ਕਰਨ ਗਈ ਮਾਛੀਵਾੜਾ ਪੁਲੀਸ ਪਾਰਟੀ ’ਤੇ ਹਮਲਾ ਕਰਨ ਦੇ ਦੋਸ਼ ਹੇਠ ਕਿਸਾਨ ਆਗੂ ਸਮੇਤ ਕੁੱਲ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਛੀਵਾੜਾ ਪੁਲੀਸ ਪਾਰਟੀ ਸੂਚਨਾ ਦੇ ਅਧਾਰ ’ਤੇ ਸਤਲੁਜ ਦਰਿਆ ਵੱਲ ਰੇਤੇ ਦੀ ਨਾਜਾਇਜ਼ ਮਾਈਨਿੰਗ ਖਿਲਾਫ਼ ਕਾਰਵਾਈ ਕਰਨ ਗਈ ਸੀ ਕਿ ਰਸਤੇ ਵਿਚ ਉਨ੍ਹਾਂ ਰੇਤ ਨਾਲ ਭਰੀ ਟਰੈਕਟਰ-ਟਰਾਲੀ ਅਤੇ ਉਸ ਦੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੁਲੀਸ ਪਾਰਟੀ ਜਦੋਂ ਰੇਤੇ ਦੀ ਟਰਾਲੀ ਮਾਛੀਵਾੜਾ ਲੈ ਕੇ ਆ ਰਹੀ ਸੀ ਤਾਂ ਰਸਤੇ ਵਿਚ ਕੁਝ ਵਿਅਕਤੀਆਂ ਨੇ ਘੇਰ ਕੇ ਪੁਲੀਸ ਅਧਿਕਾਰੀਆਂ ’ਤੇ ਹਮਲਾ ਕਰ ਉਨ੍ਹਾਂ ਨੂੰ ਜਖ਼ਮੀ ਕਰ ਦਿੱਤਾ ਅਤੇ ਚਾਲਕ ਤੇ ਟਰਾਲੀ ਨੂੰ ਪੁਲੀਸ ਕਬਜ਼ੇ ’ਚੋਂ ਛੁਡਵਾ ਕੇ ਲੈ ਗਏ ਸਨ। ਮਾਛੀਵਾੜਾ ਪੁਲੀਸ ਥਾਣਾ ਵਿਚ ਇਸ ਮਾਮਲੇ ਸਬੰਧੀ ਕੁੱਲ 12 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਜਨਿ੍ਹਾਂ ’ਚੋਂ ਕਿਸਾਨ ਆਗੂ ਕੁਲਦੀਪ ਸਿੰਘ ਗਰੇਵਾਲ, ਵੇਦਪਾਲ, ਰਿਸ਼ੀਪਾਲ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਉਰਫ਼ ਲੱਡੂ, ਜਰਨੈਲ ਸਿੰਘ ਉਰਫ਼ ਰਿੰਕੂ, ਕੁਲਵਿੰਦਰ ਸਿੰਘ ਉਰਫ਼ ਕਾਲਾ (ਸਾਰੇ ਵਾਸੀ ਟੰਡੀ ਮੰਡ), ਮਨਪ੍ਰੀਤ ਸਿੰਘ ਵਾਸੀ ਮੰਡ ਝੜੌਦੀ, ਗੁਰਵਿੰਦਰ ਸਿੰਘ ਉਰਫ਼ ਗੁੱਡੂ ਵਾਸੀ ਫਤਹਿਪੁਰ, ਨਰੇਸ਼ ਉਰਫ਼ ਤੋਤਾ ਵਾਸੀ ਸ਼ੇਰਪੁਰ ਮੰਡ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਡੀਐੱਸਪੀ ਵਰਿਆਮ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀਆਂ ਵੱਲੋਂ ਛਾਪੇ ਮਾਰ ਕੇ ਤਿੰਨ ਦਨਿਾਂ ਵਿਚ ਹੀ ਇਹ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਗਏ ਹਨ ਜਦਕਿ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਟਰੈਕਟਰ-ਟਰਾਲੀ, 4 ਮੋਟਰਸਾਈਕਲ, ਅਲਟੋ ਕਾਰ, ਪੁਲੀਸ ਕਰਮਚਾਰੀ ਤੋਂ ਖੋਹਿਆ ਮੋਬਾਇਲ ਤੇ ਪਰਸ ਅਤੇ ਪੁਲੀਸ ਪਾਰਟੀ ’ਤੇ ਹਮਲਾ ਕਰਨ ਲਈ ਵਰਤੇ 7 ਡੰਡੇ ਤੇ ਸੋਟਾ ਵੀ ਬਰਾਮਦ ਕਰ ਲਿਆ ਗਿਆ। ਇਸ ਮੌਕੇ ਐੱਸਪੀਡੀ ਪ੍ਰਗਿਆ ਜੈਨ, ਥਾਣਾ ਸਮਰਾਲਾ ਮੁਖੀ ਭਿੰਦਰ ਸਿੰਘ, ਸਬ-ਇੰਸਪੈਕਟਰ ਸੰਤੋਖ ਸਿੰਘ ਮੌਜੂਦ ਸਨ।
ਮੁਲਜ਼ਮਾਂ ਵਿੱਚੋਂ 5 ’ਤੇ ਨਾਜਾਇਜ਼ ਮਾਈਨਿੰਗ, ਕਤਲ ਅਤੇ ਹੋਰ ਕੇਸ ਦਰਜ
ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲੀਸ ਪਾਰਟੀ ’ਤੇ ਹਮਲਾ ਕਰਨ ਵਾਲੇ 10 ਕਥਿਤ ਦੋਸ਼ੀਆਂ ’ਚੋਂ 5 ਅਪਰਾਧਿਕ ਪੇਸ਼ੇ ਵਾਲੇ ਹਨ ਜਨਿ੍ਹਾਂ ’ਤੇ ਪਹਿਲਾਂ ਹੀ ਮਾਛੀਵਾੜਾ ਸਮੇਤ ਵੱਖ-ਵੱਖ ਥਾਣਿਆਂ ’ਚ ਨਾਜਾਇਜ਼ ਮਾਈਨਿੰਗ, ਕਤਲ ਅਤੇ ਹੋਰ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਆਗੂ ਕੁਲਦੀਪ ਸਿੰਘ ਗਰੇਵਾਲ ’ਤੇ 3 ਕੇਸ ਦਰਜ ਹਨ ਜਨਿ੍ਹਾਂ ’ਚ ਨਾਜਾਇਜ਼ ਮਾਈਨਿੰਗ ਅਤੇ 2 ਲੜਾਈ ਝਗੜੇ ਦੇ ਹਨ। ਉਸ ਦੇ ਪੁੱਤਰ ਗਗਨਦੀਪ ਸਿੰਘ ’ਤੇ 2 ਕੇਸ ਦਰਜ ਹਨ। ਗੁਰਪ੍ਰੀਤ ਸਿੰਘ ਉਰਫ਼ ਲੱਡੂ ’ਤੇ 8 ਕੇਸ ਦਰਜ ਹਨ। ਜਰਨੈਲ ਸਿੰਘ ’ਤੇ 3 ਕੇਸ ਦਰਜ ਹਨ। ਕੁਲਵਿੰਦਰ ਸਿੰਘ ’ਤੇ 7 ਕੇਸ ਦਰਜ ਹਨ।

Advertisement

Advertisement