ਵੀਆਈਪੀ ਤੇ ਫੈਂਸੀ ਨੰਬਰਾਂ ਦੀ ਨਿਲਾਮੀ ਤੋਂ 1.97 ਕਰੋੜ ਕਮਾਏ
11:36 AM Jul 26, 2023 IST
ਚੰਡੀਗੜ੍ਹ: ਚੰਡੀਗੜ੍ਹ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (ਆਰਐੱਲਏ) ਦੇ ਦਫ਼ਤਰ ਨੇ ਵਾਹਨ ਰਜਿਸਟ੍ਰੇਸ਼ਨ ਦੇ ਨੰਬਰਾਂ ਦੀ ਸ਼ੁਰੂ ਹੋ ਰਹੀ ਨਵੀਂ ਸੀਰੀਜ਼ ਸੀਐਚ01-ਸੀਆਰ ਤੇ ਪੁਰਾਣੀਆਂ ਸੀਰੀਜ਼ ਦੇ ਬਚੇ ਹੋਏ ਫੈਂਸੀ ’ਤੇ ਮਨਪਸੰਦ ਨੰਬਰਾਂ ਦੀ ਕੀਤੀ ਗਈ ਈ-ਨਿਲਾਮੀ ਤੋਂ 1 ਕਰੋੜ 97 ਲੱਖ ਰੁਪਏ ਦੀ ਕਮਾਈ ਕੀਤੀ। ਰਜਿਸਟ੍ਰੇਸ਼ਨ ਨੰਬਰ ਸੀਐੱਚ01-ਸੀਆਰ -0001 ਸਭ ਤੋਂ ਵੱਧ ਦੀ ਬੋਲੀ ’ਤੇ 16 ਲੱਖ ਰੁਪਏ ’ਚ ਵਿਕਿਆ ਜਦੋਂ ਕਿ ਰਜਿਸਟ੍ਰੇਸ਼ਨ ਨੰਬਰ ਸੀਐਚ01-ਸੀਆਰ-0007 8 ਲੱਖ 7 ਹਜ਼ਾਰ ਰੁਪਏ ’ਚ ਨਿਲਾਮ ਹੋਇਆ। ਈ-ਨਿਲਾਮੀ ਦੌਰਾਨ ਨਵੀਂ ਸੀਰੀਜ਼ ਸੀਐੱਚ01 ਸੀਆਰ ਦੇ ਵੇਚੇ ਗਏ ਨੰਬਰਾਂ ਵਿੱਚ ਸਭ ਤੋਂ ਵੱਧ 0001 ਨੰਬਰ 16 ਲੱਖ ਰੁਪਏ, 0007 ਅੱਠ ਲੱਖ 7 ਹਜ਼ਾਰ ਰੁਪਏ, 0009 ਛੇ ਲੱਖ 32 ਹਜ਼ਾਰ ਰੁਪਏ, 0005 ਨੰਬਰ ਪੰਜ ਲੱਖ 52 ਹਜ਼ਾਰ ਰੁਪਏ, 0002 ਪੰਜ ਲੱਖ 8 ਹਜ਼ਾਰ ਰੁਪਏ, 0010 ਚਾਰ ਲੱਖ 36 ਹਜ਼ਾਰ , 0004 ਚਾਰ ਲੱਖ 11 ਹਜ਼ਾਰ, 0003 ਤਿੰਨ ਲੱਖ 28 ਹਜ਼ਾਰ ਅਤੇ 0100 ਨੰਬਰ 3 ਲੱਖ ਰੁਪਏ ’ਚ ਵਿਕਿਆ। -ਖੇਤਰੀ ਪ੍ਰਤੀਨਿਧ
Advertisement
Advertisement