ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਟੀਐੱਮ ਕਾਰਡ ਬਦਲ ਕੇ 1.70 ਲੱਖ ਦੀ ਠੱਗੀ

07:43 AM Apr 29, 2024 IST

ਸੁਭਾਸ਼ ਚੰਦਰ
ਸਮਾਣਾ, 28 ਅਪਰੈਲ
ਬੱਸ ਸਟੈਂਡ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚ ਲੱਗੀ ਏ.ਟੀ.ਐਮ. ਵਿੱਚੋਂ ਇੱਕ ਵਿਅਕਤੀ ਨੇ ਆਪਣੇ ਕਾਰਡ ਰਾਹੀਂ ਪੈਸੇ ਕੱਢਵਾ ਰਹੇ ਵਿਅਕਤੀ ਦਾ ਕਾਰਡ ਬਦਲ ਕੇ ਉਸ ਦੇ ਖਾਤੇ ਵਿੱਚੋਂ 1.70 ਲੱਖ ਰੁਪਏ ਕਢਵਾ ਲਏ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਸਿਟੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਟੀ ਪੁਲੀਸ ਦੇ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਵਾਸੀ ਭਿੰਡਰ ਕਲੋਨੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਵੱਲੋਂ ਬੁੱਧਵਾਰ ਦੁਪਹਿਰ ਸਮੇਂ ਆਪਣੇ ਖਾਤੇ ਵਿੱਚੋਂ ਏਟੀਐੱਮ ਰਾਹੀਂ ਜਦੋਂ 25 ਹਜ਼ਾਰ ਰੁਪਏ ਦੀ ਰਕਮ ਕਢਵਾਈ ਜਾਂ ਰਹੀ ਸੀ, ਤਾਂ ਉਸ ਸਮੇਂ ਇੱਕ ਵਿਅਕਤੀ ਨੇ ਕੈਬਿਨ ’ਚ ਦਾਖਲ ਹੋ ਕੇ ਉਸ ਨੂੰ ਜੇਬ ਵਾਲੇ ਪੈਸੇ ਸੰਭਾਲਣ ਲਈ ਕਹਿ ਕੇ ਉਸ ਦਾ ਧਿਆਨ ਜੇਬ ਵੱਲ ਕਰਵਾ ਕੇ ਮਸ਼ੀਨ ’ਚ ਲੱਗਿਆ ਕਾਰਡ ਬਦਲ ਕੇ ਫਰਾਰ ਹੋ ਗਿਆ ਜਿਸ ਦਾ ਪਤਾ ਉਸ ਨੂੰ ਕਾਫੀ ਸਮੇਂ ਬਾਅਦ ਲੱਗਿਆ। ਉਸ ਸਮੇਂ ਤੱਕ ਉਸ ਦੇ ਖਾਤੇ ਵਿੱਚੋਂ ਇਕ ਲੱਖ 70 ਹਜ਼ਾਰ ਰੁਪਏ ਨਿਕਲ ਚੁੱਕੇ ਸਨ। ਉਸ ਨੇ ਅੱਗੇ ਦੱਸਿਆ ਕਿ ਉਸ ਦੀ ਲੜਕੀ ਨੇ ਆਨਲਾਈਨ ਚੰਡੀਗੜ੍ਹ ਬੈਂਕ ਨੂੰ ਸੂਚਨਾ ਦੇ ਕੇ ਖਾਤਾ ਬੰਦ ਕਰਵਾਇਆ ਤੇ ਪੁਲੀਸ ਨੂੰ ਸੂਚਨਾ ਦਿੱਤੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰਿਆਂ ਤੇ ਹੋਰ ਤਕਨੀਕਾਂ ਰਾਹੀ ਮੁਲਜ਼ਮ ਦੀ ਸ਼ਨਾਖਤ ਕੀਤੀ ਜਾ ਰਹੀ ਹੈ।

Advertisement

ਕੈਨੇਡਾ ਭੇਜਣ ਦੇ ਨਾਂ ’ਤੇ ਠੱਗੀ; ਕੇਸ ਦਰਜ

ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੋਂ ਦੀ ਸਦਰ ਪੁਲੀਸ ਨੇ ਪਿੰਡ ਰੱਤਾਖੇੜਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਨੂੰ ਕੈਨੇਡਾ ਭੇਜਣ ਦੇ ਨਾਂ ਹੇਠ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਐੱਸਐੱਚਓ ਸਦਰ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਪਿੰਡ ਰੱਤਾਖੇੜਾ ਦੇ ਅੰਮ੍ਰਿਤਪਾਲ ਸਿੰਘ ਨੇ ਐੱਸਐੱਸਪੀ (ਸੰਗਰੂਰ) ਨੂੰ 26 ਮਾਰਚ ਨੂੰ ਦਰਖਾਸਤ ਦਿੱਤੀ ਸੀ ਕਿ ਜਗਪ੍ਰੀਤ ਸਿੰਘ ਉਰਫ ਸੋਨੂ ਵਾਸੀ ਹੋਲੀਡੇਅ ਪਲੇਅਰ ਫਰੈਂਡਜ਼ ਕਲੋਨੀ ਭਾਰਤ ਨਗਰ ਨਿਊ ਦਿੱਲੀ ਨੇ ਅੰਮ੍ਰਿਤਪਾਲ ਸਿੰਘ ਨੂੰ ਕੈਨੇਡਾ ਭੇਜਣ ਲਈ ਉਸ ਤੋਂ 18 ਲੱਖ 10 ਹਜ਼ਾਰ ਰੁਪਏ ਲਏ ਸਨ ਪਰ ਉਸ ਨੂੰ ਕੈਨੇਡਾ ਨਹੀਂ ਭੇਜਿਆ। ਉਸ ਨੇ ਜਗਪ੍ਰੀਤ ਸਿੰਘ ਸੋਨੂੰ ਨੂੰ ਕੇਨੈਡਾ ਭੇਜਣ ਜਾਂ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਸ ਨੇ 12-10-2023 ਉਸ ਨੂੰ 9 ਲੱਖ ਰੁਪਏ ਵਾਪਸ ਕਰ ਦਿੱਤੇ ਅਤੇ 5-12-2023 ਨੂੰ 5 ਲੱਖ 50 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਚਾਰ ਲੱਖ ਰੁਪਏ ਵਾਪਸ ਨਾ ਕਰ ਕੇ ਉਸ ਨਾਲ ਠੱਗੀ ਮਾਰੀ ਹੈ। ਪੁਲੀਸ ਅਧਿਕਾਰੀ ਨੇ ਮੁਲਜ਼ਮ ਖ਼ਿਲਾਫ਼ ਧਾਰਾ 420ਆਈਪੀਸੀ ਅਧੀਨ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਦੂਰ ਹੈ।

Advertisement
Advertisement
Advertisement