ਹੋਮ ਡਿਲੀਵਰੀ ਕਰਨ ਵਾਲੀ ਕੰਪਨੀ ’ਚੋਂ 1.43 ਲੱਖ ਚੋਰੀ
09:50 AM Sep 01, 2024 IST
Advertisement
ਪੱਤਰ ਪ੍ਰੇਰਕ
ਭਵਾਨੀਗੜ੍ਹ, 31 ਅਗਸਤ
ਚੋਰਾਂ ਨੇ ਹੋਮ ਡਿਲੀਵਰੀ ਕਰਨ ਵਾਲੀ ਸੈਂਡੋਫੈਕਸ ਪ੍ਰਾਈਵੇਟ ਕੰਪਨੀ ਦੇ ਦਫਤਰ ਅਤੇ ਸੇਫ ਦਾ ਜਿੰਦਰਾ ਤੋੜ ਕੇ 1 ਲੱਖ 43 ਹਜ਼ਾਰ 837 ਰੁਪਏ ਚੋਰੀ ਕਰ ਲਏ ਹਨ। ਕੰਪਨੀ ਦੇ ਮੈਨੇਜਰ ਕਿਰਨਪਾਲ ਸਿੰਘ ਨੇ ਥਾਣੇ ਵਿੱਚ ਲਿਖਾਈ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਫਲਿਪਕਾਰਟ ਕੰਪਨੀ ਦੇ ਪਾਰਸਲ ਇਲਾਕੇ ਵਿੱਚ ਸਪਲਾਈ ਕਰਦੇ ਹਨ। ਉਨ੍ਹਾਂ ਦੇ ਕਰਮਚਾਰੀ ਇਲਾਕੇ ਵਿੱਚ ਡਿਲੀਵਰੀ ਕਰਨ ਤੋਂ ਬਾਅਦ ਉਸ ਪਾਸ ਪੈਸੇ ਜਮ੍ਹਾਂ ਕਰਵਾਉਂਦੇ ਹਨ। ਛੁੱਟੀਆਂ ਹੋਣ ਕਰ ਕੇ ਤਿੰਨ ਦਿਨ ਦੀ ਪੇਮੈਂਟ ਬੈਂਕ ਵਿੱਚ ਜਮ੍ਹਾਂ ਨਹੀਂ ਹੋ ਸਕੀ। ਇਸ ਕਾਰਨ ਪੈਸੇ ਦਫ਼ਤਰ ਵਿੱਚ ਰੱਖੇ ਗਏ ਸਨ। 26 ਅਗਸਤ ਨੂੰ ਡਿਲੀਵਰੀ ਦੇਣ ਆਈ ਟੀਮ ਮੌਕੇ ਜੁਝਾਰ ਸਿੰਘ ਨੇ ਉਨ੍ਹਾਂ ਨੂੰ ਫੋਨ ਕਰ ਕੇ ਚੋਰੀ ਸਬੰਧੀ ਜਾਣਕਾਰੀ ਦਿੱਤੀ। ਸਹਾਇਕ ਥਾਣੇਦਾਰ ਦਵਿੰਦਰ ਦਾਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
Advertisement