For the best experience, open
https://m.punjabitribuneonline.com
on your mobile browser.
Advertisement

ਪੁਰਾਣੇ ਡੀਜ਼ਲ ਆਟੋ ਨੂੰ ਬਦਲਣ ’ਤੇ ਮਿਲੇਗੀ 1.40 ਲੱਖ ਦੀ ਸਬਸਿਡੀ

02:43 PM Jun 30, 2023 IST
ਪੁਰਾਣੇ ਡੀਜ਼ਲ ਆਟੋ ਨੂੰ ਬਦਲਣ ’ਤੇ ਮਿਲੇਗੀ 1 40 ਲੱਖ ਦੀ ਸਬਸਿਡੀ
Advertisement

ਜਸਬੀਰ ਸਿੰਘ ਸੱਗੂ

Advertisement

ਅੰਮ੍ਰਿਤਸਰ, 29 ਜੂਨ

ਸਰਕਾਰ ਵਲੋਂ ਵਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਗੁਰੂ ਨਗਰੀ ਵਿੱਚ ਅੰਮ੍ਰਿਤਸਰ ਸਮਾਰਟ ਸਿਟੀ ਪ੍ਰਾਜੈਕਟ ਅਧੀਨ ‘ਰਾਹੀ ਸਕੀਮ’ ਹੇਠ 15 ਸਾਲ ਪੁਰਾਣੇ ਡੀਜ਼ਲ ਆਟੋ ਨੂੰ ਬਦਲ ਕੇ ਉਸ ਦੀ ਥਾਂ ਨਵੀਂ ਅਤੇ ਆਧੁਨਿਕ ਤਕਨੀਕ ਦੇ ਇਲੈਕਟ੍ਰਿਕ ਆਟੋ (ਈ-ਆਟੋ) ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਈ-ਆਟੋ ਲੈਣ ਵਾਲਿਆਂ ਨੂੰ 1.40 ਲੱਖ ਰੁਪਏ ਨਕਦ ਸਬਸਿਡੀ ਦਿੱਤੀ ਜਾ ਰਹੀ ਹੈ ਅਤੇ ਘਰ ਦੀ ਇੱਕ ਔਰਤ ਲਈ ਲੋਕ ਭਲਾਈ ਸਕੀਮਾਂ ਅਧੀਨ ਸਕਿਲ ਡਿਵੈਲਪਮੈਂਟ ਦੇ 4 ਵੱਖ-ਵੱਖ ਤਰ੍ਹਾਂ ਦੇ (ਸਿਲਾਈ-ਕਢਾਈ, ਕੰਪਿਊਟਰ, ਬਿਊਟੀ ਪਾਰਲਰ, ਕੂਕਰੀ ਕੋਰਸ) ਬਿਨ੍ਹਾਂ ਕਿਸੇ ਫੀਸ ਦੇ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ।

ਅੱਜ ਅੰਮ੍ਰਿਤਸਰ ਸਮਾਰਟ ਸਿਟੀ ਦੇ ਸੀ.ਈ.ਓ ਅਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਸਰਕਾਰ ਵਲੋਂ ਫੈਸਲਾ ਲਿਆ ਗਿਆ ਹੈ ਕਿ 15 ਸਾਲ ਪੁਰਾਣੇ ਡੀਜ਼ਲ ਆਟੋ ਦੇ ਮਾਲਕਾਂ ਤੋਂ ਇਲਾਵਾ ਇਹ ਡੀਜ਼ਲ ਆਟੋ ਕਿਰਾਏ ‘ਤੇ ਲੈ ਕੇ ਚਲਾਉਣ ਵਾਲੇ ਚਾਲਕ ਵੀ ਇਸ ਈ-ਆਟੋ ਰਾਹੀ ਸਕੀਮ ਦਾ ਲਾਭ ਲੈ ਸਕਦੇ ਹਨ ਜਿਸ ਵਾਸਤੇ ਉਹਨਾਂ ਨੂੰ ਆਪਣਾ ਆਧਾਰ ਕਾਰਡ ਅਤੇ ਜਿਹੜਾ ਵਾਹਨ ਉਹ ਚਲਾ ਰਹੇ ਹਨ ਉਸ ਦੀ ਆਰ.ਸੀ ਦੇ ਦਸਤਾਵੇਜ਼ ਦੇਣੇ ਹੋਣਗੇ। ਇਸ ਨਾਲ ਸਰਕਾਰ ਵਲੋਂ ਦਿੱਤੀ ਜਾ ਰਹੀ 1.25 ਲੱਖ ਰੁਪਏ ਦੀ ਨਗਦ ਸਬਸਿਡੀ ਦਾ ਲਾਭ ਉਠਾਇਆ ਜਾ ਸਕਦਾ ਹੈ।

ਕਮਿਸ਼ਨਰ ਰਿਸ਼ੀ ਨੇ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੀ ਪਹਿਲ ‘ਤੇ ਅੰਮ੍ਰਿਤਸਰ ਸ਼ਹਿਰ ਵਿਚ ‘ਰਾਹੀ ਸਕੀਮ’ ਅਧੀਨ ਈ-ਆਟੋ ਨੂੰ ਉਤਸ਼ਾਹਿਤ ਕਰਨ ਅਤੇ 15 ਸਾਲ ਪੁਰਾਣੇ ਡੀਜ਼ਲ ਆਟੋ ਅਤੇ ਜੁਗਾੜੂ ਈ-ਰਿਕਸ਼ਾ ਨੂੰ ਨਕੇਲ ਪਾਉਣ ਲਈ ਪੁਲਿਸ ਵਿਭਾਗ ਅਤੇ ਆਰ.ਟੀ.ਏ ਵਿਭਾਗ ਵਲੋਂ ਵੱਖ-ਵੱਖ ਟੀਮਾਂ ਗਠਿਤ ਕਰਕੇ ਕਾਰਵਾਈ ਆਰੰਭੀ ਜਾਣੀ ਹੈ।

ਇਸ ਤੋਂ ਬਚਣ ਲਈ ਅਤੇ ‘ਰਾਹੀ ਸਕੀਮ’ ਅਧੀਨ ਮਿਲ ਰਹੇ ਵਿੱਤੀ ਲਾਭਾਂ ਦਾ ਫਾਇਦਾ ਉਠਾਉਂਦੇ ਹੋਏ ਜਲਦ ਤੋਂ ਜਲਦ ਈ-ਆਟੋ ਲਈ ਆਪਣਾ ਰਜਿਸਟ੍ਰੇਸ਼ਨ ਕਰਵਾਉਣ ਅਤੇ ਸਰਕਾਰ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਹੋ ਕੇ ਸ਼ਹਿਰ ਦੀ ਬਿਹਤਰੀ ਅਤੇ ਵਾਤਾਵਰਣ ਦੇ ਸਾਂਭ-ਸੰਭਾਲ ਲਈ ਆਪਣਾ ਯੋਗਦਾਨ ਪਾਉਣ।

Advertisement
Tags :
Advertisement
Advertisement
×