1.09 ਕਰੋੜ ਦੀ ਠੱਗੀ; ਮੁਲਜ਼ਮ ਕਾਬੂ
05:35 AM Apr 14, 2025 IST
Advertisement
ਪੱਤਰ ਪ੍ਰੇਰਕ
ਸਮਾਣਾ, 13 ਅਪਰੈਲ
ਮੋਟੀ ਕਮਾਈ ਦਾ ਝਾਂਸਾ ਦੇ ਕੇ ਬਿਟਕੁਆਇਨ ਖਰੀਦਣ ਲਈ 1.09 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ’ਚ ਸਿਟੀ ਪੁਲੀਸ ਨੇ ਮੁਨੀਸ਼ ਕੁਮਾਰ ਵਾਸੀ ਜ਼ਿਲ੍ਹਾ ਸੀਕਰ (ਰਾਜਸਥਾਨ) ਨੂੰ ਕਾਬੂ ਕੀਤਾ ਹੈ। ਜਾਂਚ ਅਧਿਕਾਰੀ ਸਿਟੀ ਪੁਲੀਸ ਦੇ ਏਐੱਸਆਈ ਜੱਜਪਾਲ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਸਿੰਘ ਵਾਸੀ ਸਮਾਣਾ ਨੇ ਪੁਲੀਸ ਨੂੰ ਸ਼ਿਕਾਇਤ ’ਚ ਕਿਹਾ ਕਿ ਸੀ ਮੁਨੀਸ਼ ਕੁਮਾਰ ਨੇ ਉਸ ਨੂੰ ਬਿਟਕੁਆਇਨ ’ਚ 10 ਫ਼ੀਸਦ ਮਹੀਨਾ ਕਮਾਈ ਦਾ ਲਾਲਚ ਦਿੱਤਾ ਸੀ। ਇਸ ’ਤੇ ਉਸ ਨੇ ਜ਼ਮੀਨ ਵੇਚ ਕੇ 68 ਲੱਖ ਨਗਦ ਤੇ 55 ਲੱਖ ਰੁਪਏ ਆਨਲਾਈਨ ਜਮ੍ਹਾਂ ਕਰਵਾਏ ਜਦੋਂ ਕਿ ਕਮਾਈ ਦੇ ਰੂਪ ’ਚ ਉਸ ਨੂੰ ਸਿਰਫ਼ 14 ਲੱਖ ਰੁਪਏ ਵਾਪਸ ਕੀਤੇ ਗਏ। ਮੁਲਜ਼ਮ ਨੇ ਬਾਕੀ ਰਕਮ ਉਸ ਨੂੰ ਵਾਪਸ ਨਹੀਂ ਕੀਤੀ। ਅਦਾਲਤ ਨੇ ਮੁਲਜ਼ਮ ਦਾ ਤਿੰਨ ਰੋਜ਼ਾ ਪੁਲੀਸ ਰਿਮਾਂਡ ਦਿੱਤਾ ਹੈ, ਜਿਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement
Advertisement
Advertisement