ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਉੜੀਸਾ ’ਚ ਔਰਤਾਂ ਖ਼ਿਲਾਫ਼ ਵੱਧ ਰਹੀ ਹੈ ਹਿੰਸਾ: ਪ੍ਰਿਯੰਕਾ ਗਾਂਧੀ

05:37 AM Jun 19, 2025 IST
featuredImage featuredImage

ਨਵੀਂ ਦਿੱਲੀ, 18 ਜੂਨ
ਕਾਂਗਰਸੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਉੜੀਸਾ ਵਿੱਚ 20 ਸਾਲਾਂ ਦੀ ਔਰਤ ਨਾਲ ਸਮੂਹਿਕ ਜਬਰ-ਜਨਾਹ ਦੀ ਘਟਨਾ ਨੂੰ ਲੈ ਕੇ ਅੱਜ ਸੂਬੇ ਦੀ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ ਅਤੇ ਦਾਅਵਾ ਕੀਤਾ ਕਿ ਹਰ ਦਿਨ ਸੂਬੇ ਵਿੱਚ ਔਰਤਾਂ ਖ਼ਿਲਾਫ਼ ਹਿੰਸਾ ਵਧਦੀ ਜਾ ਰਹੀ ਹੈ। ਪੁਲੀਸ ਨੇ ਕਿਹਾ ਕਿ ਉੜੀਸਾ ਦੇ ਪ੍ਰਸਿੱਧ ਗੋਪਾਲਪੁਰ ਤੱਟ ’ਤੇ 10 ਵਿਅਕਤੀਆਂ ਵੱਲੋਂ 20 ਵਰ੍ਹਿਆਂ ਦੀ ਔਰਤ ਨਾਲ ਕਥਿਤ ਸਮੂਹਿਕ ਜਬਰ-ਜਨਾਹ ਕੀਤਾ ਗਿਆ। ਇਸ ਸਬੰਧੀ ਪੀੜਤਾ ਜੋ ਇੱਕ ਪ੍ਰਾਈਵੇਟ ਕਾਲਜ ਦੀ ਅੰਡਰਗਰੈਜੂਏਟ ਵਿਦਿਆਰਥਣ ਹੈ, ਵੱਲੋਂ ਸੋਮਵਾਰ ਨੂੰ ਐੱਫਆਈਆਰ ਦਰਜ ਕਰਵਾਉਣ ਮਗਰੋਂ ਗੋਪਾਲਪੁਰ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ। ਐਕਸ ’ਤੇ ਪੋਸਟ ’ਚ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਉੜੀਸਾ ਦੇ ਗੋਪਾਲਪੁਰ ’ਚ 10 ਵਿਅਕਤੀਆਂ ਨੇ ਇੱਕ ਵਿਦਿਆਰਥਣ ਨਾਲ ਜਿਹੜੀ ਵਹਿਸ਼ੀ ਹਰਕਤ ਕੀਤੀ, ਉਸ ਦੀ ਨਿਖੇਧੀ ਲਈ ਸਖਤ ਤੋਂ ਸਖਤ ਸ਼ਬਦ ਵੀ ਕਾਫ਼ੀ ਨਹੀਂ ਹਨ। ਪ੍ਰਿਯੰਕਾ ਗਾਂਧੀ ਨੇ ਕਿਹਾ, ‘‘ਉੜੀਸਾ ’ਚ ਹਰ ਰੋਜ਼ ਔਰਤਾਂ ਖ਼ਿਲਾਫ਼ ਹਿੰਸਾ ਵਧਦੀ ਜਾ ਰਹੀ ਹੈ। ਉਸ ਸੂਬੇ, ਜਿੱਥੋਂ ਦੇ ਮੁੱਖ ਮੰਤਰੀ ਇਹ ਸਵੀਕਾਰ ਕਰ ਚੁੱਕੇ ਹਨ ਕਿ ਲੰਘੇ ਪੰਜ ਸਾਲਾਂ ’ਚ ਲਗਪਗ 44,000 ਹਜ਼ਾਰ ਔਰਤਾਂ ਤੇ ਬੱਚੇ ਲਾਪਤਾ ਹੋਏ ਹਨ, ਵਿੱਚ ਔਰਤਾਂ ਦੀ ਸੁਰੱਖਿਆ ਨੂੰ ਤਰਜੀਹ ਨਾ ਦੇਣਾ ਵੀ ਆਪਣੇ ਆਪ ਵਿੱਚ ਔਰਤਾਂ ਪ੍ਰਤੀ ਇੱਕ ਜਬਰ ਹੈ।’’ -ਪੀਟੀਆਈ

Advertisement

Advertisement