ੋਂਡਲੀ ਨਹਿਰ ਵਿੱਚ ਨਹਾਉਂਦੇ ਦੋ ਭਰਾ ਡੁੱਬੇ
05:27 AM May 29, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 28 ਮਈ
ਪੂਰਬੀ ਦਿੱਲੀ ਦੇ ਕੋਂਡਲੀ ਵਿੱਚ ਅੱਜ ਇੱਕ ਹਾਦਸਾ ਵਾਪਰਿਆ। ਕੋਂਡਲੀ ਨਹਿਰ ਵਿੱਚ ਨਹਾਉਂਦੇ ਸਮੇਂ ਦੋ ਭਰਾ ਡੁੱਬ ਗਏ। ਉਨ੍ਹਾਂ ਵਿੱਚੋਂ ਇੱਕ ਦੀ ਡੁੱਬਣ ਕਾਰਨ ਮੌਤ ਹੋ ਗਈ ਜਦੋਂ ਕਿ ਦੂਜੇ ਦੀ ਭਾਲ ਕੀਤੀ ਜਾ ਰਹੀ ਹੈ। ਯਮੁਨਾ ਵਾਲੇ ਪਾਸੇ ਕੋਂਡਲੀ ਨਹਿਰ ਨੇੜੇ ਘਟਨਾ ਬਾਰੇ ਪੁਲੀਸ ਨੂੰ ਸੂਚਿਤ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਤਿੰਨ ਮੁੰਡੇ ਨਹਾਉਣ ਗਏ ਸਨ।
ਤੀਜਾ ਬਚ ਗਿਆ ਕਿਉਂਕਿ ਉਹ ਬਾਹਰ ਇੰਤਜ਼ਾਰ ਕਰ ਰਿਹਾ ਸੀ। ਫੋਨ ਕਰਨ ਵਾਲੇ ਨੇ ਕਿਹਾ ਕਿ ਰਵੀ (15), ਭੀਮ (13) ਅਤੇ ਦੇਵ (11) ਸਵੇਰੇ ਸੈਰ ਲਈ ਘਰੋਂ ਨਿਕਲੇ ਸਨ। ਇਸੇ ਦੌਰਾਨ ਉਨ੍ਹਾਂ ਨੇ ਕੋਂਡਲੀ ਨਹਿਰ ਵਿੱਚ ਨਹਾਉਣਾ ਸ਼ੁਰੂ ਕਰ ਦਿੱਤਾ। ਰਵੀ ਅਤੇ ਭੀਮ, ਨਹਿਰ ਵਿੱਚ ਨਹਾ ਰਹੇ ਸਨ ਅਤੇ ਦੇਵ ਬਾਹਰ ਬੈਠਾ ਸੀ। ਨਹਾਉਂਦੇ ਸਮੇਂ, ਦੋਵੇਂ ਨਹਿਰ ਵਿੱਚ ਰੁੜ੍ਹ ਗਏ। ਪੁਲੀਸ ਅਤੇ ਗੋਤਾਖੋਰਾਂ ਦੀ ਟੀਮ ਨਹਿਰ ਵਿੱਚ ਨਾਬਾਲਗ ਦੀ ਭਾਲ ਕਰ ਰਹੀ ਸੀ।
Advertisement
Advertisement