ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੱਡੀਆਂ ਦੀ ਮੁੱਠ ਬਣੇ ਕਿਸਾਨ ਆਗੂ ਡੱਲੇਵਾਲ

06:00 AM Jan 03, 2025 IST
ਢਾਬੀਗੁੱਜਰਾਂ ਬਾਰਡਰ ’ਤੇ ਮਰਨ ਵਰਤ ਦੌਰਾਨ ਜਗਜੀਤ ਸਿੰਘ ਡੱਲੇਵਾਲ।

ਸਰਬਜੀਤ ਸਿੰਘ ਭੰਗੂ /ਗੁਰਨਾਮ ਸਿੰਘ ਚੌਹਾਨ
ਪਟਿਆਲਾ/ਪਾਤੜਾਂ, 2 ਜਨਵਰੀ
ਪਿੰਡ ਢਾਬੀਗੁੱਜਰਾਂ ਸਥਿਤ ਅੰਤਰਰਾਜੀ ਬਾਰਡਰ ’ਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਅੱਜ ਸਵਾ ਮਹੀਨਾ ਹੋ ਗਿਆ ਹੈ। ਇਸ ਮਾਮਲੇ ਦੀ ਗੂੰਜ ਤਾਂ ਭਾਵੇਂ ਸੁਪਰੀਮ ਕੋਰਟ ਤੱਕ ਵੀ ਪੈ ਰਹੀ ਹੈ, ਪਰ ਭੁੱਖੇ ਰਹਿਣ ਕਾਰਨ ਨਿਘਰਦੀ ਜਾ ਰਹੀ ਕਿਸਾਨ ਨੇਤਾ ਦੀ ਹਾਲਤ ਲਗਾਤਾਰ ਚਿੰਤਾਵਾਂ ਵਧਾ ਰਹੀ ਹੈ। ਉਹ ਹੱਡੀਆਂ ਦੀ ਮੁੱਠ ਬਣ ਗਏ ਹਨ, ਕਿਉਂਕਿ ਭੁੱਖੇ ਰਹਿਣ ਕਾਰਨ ਹੁਣ ਸਰੀਰ ਹੀ ਸਰੀਰ ਨੂੰ ਖਾਣ ਲੱਗਿਆ ਹੈ।
ਇਸ ਦੀ ਪੁਸ਼ਟੀ ਮੈਡੀਕਲ ਰਿਪੋਰਟਾਂ ਵੀ ਕਰਨ ਲੱਗੀਆਂ ਹਨ। ਉਨ੍ਹਾਂ ਦੇ ਖੂਨ ’ਚ ਕੋਟੀਨਾ ਦੀ ਮਾਤਰਾ 6.2 ਤੱਕ ਅੱਪੜ ਗਈ ਹੈ,ਜੋ ਆਮ ਤੌਰ ’ਤੇ ਮਨੁੱਖੀ ਸਰੀਰੀ ’ਚ 0 ਤੋਂ 0.6 ਤੱਕ ਹੋਣੀ ਚਾਹੀਦੀ ਹੈ। ਡਾਕਟਰਾਂ ਦਾ ਤਰਕ ਹੈ ਕਿ ਇਹ ਉਦੋਂ ਹੁੰਦਾ ਹੈ, ਜਦੋਂ ਸਰੀਰ ਹੀ ਸਰੀਰ ਨੂੰ ਖਾਣ ਲੱਗੇ। ਅੱਜ ਉਨ੍ਹਾਂ ਦਾ ਯੂਰਿਕ ਐਸਿਡ 14.2 ਤੇ ਬੀਪੀ 100-74 ਹੈ। ਗੁਰਦਿਆਂ ਤੇ ਜਿਗਰ ’ਤੇ ਵੀ ਲਗਾਤਾਰ ਅਸਰ ਪੈ ਰਿਹਾ ਹੈ। ਇਨ੍ਹਾਂ ਵਿੱਚੋਂ ਕਈ ਅਹਿਮ ਤੱਥ ‘ਪੰਜਾਬੀ ਟ੍ਰਿਬਿਊਨ’ ਨੂੰ ਸੂਤਰਾਂ ਰਾਹੀਂ ਸਰਕਾਰੀ ਰਿਪੋਰਟਾਂ ਤੋਂ ਪ੍ਰਾਪਤ ਹੋਏ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 26 ਨਵੰਬਰ ਤੋਂ ਮਰਨ ਵਰਤ ਸ਼ੁਰੂ ਕਰਨ ਵਾਲੇ 70 ਸਾਲਾ ਡੱਲੇਵਾਲ ਕੈਂਸਰ ਦੇ ਮਰੀਜ਼ ਵੀ ਹਨ। ਡੱਲੇਵਾਲ ਦੀ ਸਿਹਤ ਦੇ ਹਵਾਲੇ ਨਾਲ ਕਿਸਾਨ ਨੇਤਾ ਅਭਿਮੰਨਿਊ ਕੋਹਾੜ, ਦਿਲਬਾਗ ਹਰੀਗੜ੍ਹ ਤੇ ਮਨਜੀਤ ਨਿਆਲ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਹਠ ਤਿਆਗ ਦੇਣਾ ਚਾਹੀਦਾ ਹੈ।

Advertisement

ਬਾਰਡਰ ’ਤੇ ਪੰਜਾਹ ਡਾਕਟਰ ਤਾਇਨਾਤ: ਸਿਹਤ ਮੰਤਰੀ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਜਿੱਥੇ ਉਨ੍ਹਾਂ ਦੇ ਨੇੜੇ ਹੀ ਐਮਰਜੈਂਸੀ, ਆਰਜ਼ੀ ਹਸਪਤਾਲ ਸਥਾਪਤ ਕੀਤਾ ਗਿਆ ਹੈ, ਉਥੇ ਹੀ ਡਾਕਟਰਾਂ ਸਣੇ ਸਾਰੀਆਂ ਲੋੜੀਂਦੀਆਂ ਸੁਵਿਧਾਵਾਂ ਦੀ ਸਹੂਲਤ ਹੈ, ਬਾਰਡਰ ’ਤੇ 50 ਡਾਕਟਰ ਤਾਇਨਾਤ ਹਨ। ਅੱਠ ਮੈਂਬਰੀ ਉੱਚ ਪੱਧਰੀ ਮੈਡੀਕਲ ਬੋਰਡ ਵੀ ਬਣਾਇਆ ਹੋਇਆ ਹੈ। ਹੁਣ ਤੱਕ ਦਸ ਮੰਤਰੀਆਂ ਅਤੇ ਇਸ ਬੋਰਡ ਸਣੇ ਸਿਵਲ ਅਤੇ ਪੁਲੀਸ ਅਧਿਕਾਰੀ ਵੀ ਡੱਲੇਵਾਲ ਨੂੰ ਟਰੀਟਮੈਂਟ ਲਈ ਮਨਾ ਚੁੱਕੇ ਹਨ।

Advertisement
Advertisement