ਹੋਣਹਾਰ ਵਿਦਿਆਰਥਣਾਂ ਦਾ ਸਨਮਾਨ
ਧਾਰੀਵਾਲ: ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਦੀ ਸਰਪ੍ਰਸਤੀ ਹੇਠ ਚੱਲ ਰਹੇ ਸੀਨੀਅਰ ਸੈਕੰਡਰੀ ਸਕੂਲ ਦੀ ਦਸਵੀਂ ਤੇ ਬਾਰ੍ਹਵੀਂ ਜਮਾਤ (ਪੰਜਾਬ ਸਕੂਲ ਸਿੱਖਿਆ ਬੋਰਡ) ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਦੱਸਿਆ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਬਾਰ੍ਹਵੀਂ ਦੀ ਵਿਦਿਆਰਥਣ ਮਨਸੀਰਤ ਕੌਰ ਅਤੇ ਦਸਵੀਂ ਦੀ ਸੁਖਪ੍ਰੀਤ ਕੌਰ ਨੂੰ 1100-1100 ਰੁਪਏ ਦੀ ਨਕਦ ਇਨਾਮ ਰਾਸ਼ੀ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਮਾਤਾਵਾਂ ਨੂੰ ਫੁਲਕਾਰੀ ਤੇ ਪਿਤਾ ਨੂੰ ਸਿਰੋਪਾਓ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ, ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਸਟੂਡੈਂਟ ਕਮੇਟੀ, ਪ੍ਰੋਫੈਸਰ ਨਵਦੀਪ ਕੌਰ ਰੰਧਾਵਾ, ਪ੍ਰੋਫੈਸਰ ਗਗਨਦੀਪ ਕੌਰ ਨਾਗਰਾ, ਅਧਿਆਪਕਾ ਮਨਪ੍ਰੀਤ ਕੌਰ ਮਠੋਲਾ, ਕਿਰਨਦੀਪ ਕੌਰ ਮੇਤਲੇ,ਕੋਮਲ ਕੌਰ ਨਾਨੋਵਾਲ ਅਤੇ ਅਧਿਆਪਕਾ ਜਤਿੰਦਰ ਕੌਰ ਸਲਾਹਪੁਰ ਆਦਿ ਸਟਾਫ ਮੌਜੂਦ ਸੀ। -ਪੱਤਰ ਪ੍ਰੇਰਕ
ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਸਬੰਧੀ ਗੋਸ਼ਟੀ
ਹੁਸ਼ਿਆਰਪੁਰ: ਜ਼ਿਲ੍ਹਾ ਲਾਇਬ੍ਰੇਰੀ ਵਿਚ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੇ ਰੱਖ ਰਖਾਅ ਵਿਚ ਆਈ ਗਿਰਾਵਟ ਨੂੰ ਲੈ ਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਵਿਚਾਰ ਗੋਸ਼ਟੀ ਕੀਤੀ ਗਈ ਜਿਸ ਵਿਚ ਭਾਸ਼ਾ ਵਿਭਾਗ ਤੋਂ ਡਾ. ਜਸਵੰਤ ਰਾਏ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. ਰਾਏ ਨੇ ਕੁਦਰਤੀ ਸਰੋਤਾਂ ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਪ੍ਰਤੀ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਸੇਵਾ ਮੁਕਤ ਬੀਡੀਪੀਓ ਸੁਖਦੇਵ ਸਿੰਘ, ਸਮਾਜ ਸੇਵਕ ਜਗਵਿੰਦਰ ਸਿੰਘ, ਗੁਰਪਾਲ ਸਿੰਘ ਵਾਲੀਆ, ਗੋਬਿੰਦ ਸਿੰਘ, ਲੋਕੇਸ਼ ਪੁਰੀ, ਮਨਰੇਗਾ ਲੇਬਰ ਮੂਵਮੈਂਟ ਦੀ ਬਲਾਕ ਪ੍ਰਧਾਨ ਗੁਰਬਖਸ਼ ਕੌਰ ਤੇ ਰਾਕੇਸ਼ ਬਾਲਾ ਨੇ ਵੀ ਵਿਚਾਰ ਰੱਖੇ। ਇਸ ਮੌਕੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ, ਮੀਤ ਪ੍ਰਧਾਨ ਸੋਨੂ ਮਹਿਤਪੁਰੀ, ਗਿਆਨ ਚੰਦ, ਗੀਤਾ ਰਾਣੀ, ਜਸਵੀਰ ਕੌਰ, ਗਰਬਚਨ ਸਿੰਘ, ਸੰਦੀਪ ਕੁਮਾਰ, ਅਸ਼ੋਕ ਕੁਮਾਰ, ਜੈ ਰਾਮ, ਬਲਵਿੰਦਰ ਰਾਏ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਬੇਰਛਾ ’ਚ ਖੇਡ ਮੈਦਾਨ ਦਾ ਉਦਘਾਟਨ
ਦਸੂਹਾ: ਇਥੇ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਵੱਲੋਂ ਪਿੰਡ ਬੇਰਛਾ ਵਿਖੇ ਨਵੇਂ ਬਣ ਰਹੇ ਖੇਡ ਮੈਦਾਨ ਦਾ ਉਦਘਾਟਨ ਕੀਤਾ। ਇਹ ਖੇਡ ਮੈਦਾਨ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆ ਵਿਧਾਇਕ ਘੁੰਮਣ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ, ਸਿੱਖਿਆ ਅਤੇ ਰੋਜ਼ਗਾਰ ਵੱਲ ਨਵੀਨਤਮ ਉਪਰਾਲੇ ਕੀਤੇ ਜਾ ਰਹੇ ਹਨ। ਵਿਧਾਇਕ ਘੁੰਮਣ ਨੇ ਇਹ ਵੀ ਭਰੋਸਾ ਦਿੱਤਾ ਕਿ ਹੋਰ ਪਿੰਡਾਂ ਵਿੱਚ ਵੀ ਅਜਿਹੇ ਖੇਡ ਮੈਦਾਨ ਬਣਾਏ ਜਾਣਗੇ। ਇਸ ਮੌਕੇ ਸਰਪੰਚ ਅਮਰਜੀਤ ਕੌਰ, ਹਰਮਨਪ੍ਰੀਤ ਕੌਰ, ਮਨਿੰਦਰ ਕੌਰ, ਰਾਜ ਕੁਮਾਰੀ, ਜਸਪਾਲ ਸਿੰਘ, ਸੁਖਵੀਰ ਸਿੰਘ, (ਸਾਰੇ ਮੈਂਬਰ ਪੰਚਾਇਤ) ਤੇ ਨੰਬਰਦਾਰ ਸੰਦੀਪ ਸਿੰਘ ਮੋਜੂਦ ਸਨ। -ਪੱਤਰ ਪ੍ਰੇਰਕ
ਸ੍ਰੀ ਹੇਮਕੁੰਟ ਸਾਹਿਬ ਦੇ ਲੰਗਰਾਂ ਲਈ ਰਸਦ ਭੇਜੀ
ਅਜਨਾਲਾ: ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12ਵਾਂ ਲੰਗਰ ਲਈ ਰਸਦ ਵਾਲੇ ਵਾਹਨ ਨੂੰ ਅੱਜ ਗੁਰਦੁਆਰਾ ਭਗਤ ਨਾਮਦੇਵ ਜੀ ਅਜਨਾਲਾ ਤੋਂ ਰਵਾਨਾ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਡੀਆਈਜੀ ਸੰਜੀਵ ਰਾਮਪਾਲ, ਐਸਐਸਪੀ ਹੋਮਗਾਰਡ ਜਸਕਰਨ ਸਿੰਘ, ਡੀਐਸਪੀ ਪਰਵਿੰਦਰ ਸਿੰਘ ਪਹੁੰਚੇ। ਇਸ ਮੌਕੇ ਬੋਲਦਿਆਂ ਸੁਸਾਇਟੀ ਦੇ ਖਜ਼ਾਨਚੀ ਵਿਜੇ ਕੁਮਾਰ ਅਰੋੜਾ ਨੇ ਦੱਸਿਆ ਕਿ ਇਹ ਲੰਗਰ ਰਿਸ਼ੀਕੇਸ਼ ਤੋਂ 50 ਕਿਲੋਮੀਟਰ ਅੱਗੇ ਵਸੀਲੀ ਖਾਲ ਵਿਖੇ ਲਗਾਇਆ ਜਾਵੇਗਾ। ਲੰਗਰ ਦਾ ਆਰੰਭ ਭਲਕ ਤੋਂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਜਥੇ ਦੀ ਅਗਵਾਈ ਸਰਵਣ ਸਿੰਘ ਨੇਪਾਲ ਅਤੇ ਦੂਸਰੇ ਜਥੇ ਦੀ ਅਗਵਾਈ ਬਾਬਾ ਮਹਿੰਦਰ ਸਿੰਘ ਸੂਰੇਪੁਰ ਵਾਲੇ ਕਰਨਗੇ । ਇਸ ਮੌਕੇ ਅਮਰਜੀਤ ਸਿੰਘ ਬਾਜਵਾ, ਸੁਖਤਿੰਦਰ ਸਿੰਘ ਰਾਜੂ, ਸਰਵਨ ਸਿੰਘ ਨੇਪਾਲ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ
ਸੰਤ ਤਰਲੋਕ ਸਿੰਘ ਦੇ ਜਨਮ ਦਿਨ ਮੌਕੇ ਸਭਾ
ਗੁਰਾਇਆ: ਐੱਸਟੀਐੱਸ ਵਰਲਡ ਸਕੂਲ ਨੇ ਆਪਣੇ ਸੰਤ ਤਰਲੋਕ ਸਿੰਘ ਦੇ ਜਨਮ ਦਿਨ ਮੌਕੇ ਸਭਾ ਕਰਵਾਈ ਗਈ। ਕਾਰਵਾਈ ਰਾਜਵੀਰ ਕੌਰ ਤੇ ਨਵਦੀਪ ਕੌਰ ਵੱਲੋਂ ਪੇਸ਼ ਕੀਤੀ ਗਈ। ਨਮਨਦੀਪ ਮੱਲ੍ਹੀ ਨੇ ਵਿਚਾਰ ਰੱਖੇ, ਗੁਰਲੀਨ ਕੌਰ ਨੇ ਨਵਾਂ ਸ਼ਬਦ, ਰਾਜਿੰਦਰ ਕੌਰ ਨੇ ਨਿਊਜ਼ ਹੈੱਡਲਾਈਨਜ਼, ਪ੍ਰਭਲੀਨ ਕੌਰ ਨੇ ਸੰਤ ਤਰਲੋਕ ਸਿੰਘ ਦੇ ਜੀਵਨ ਅਤੇ ਸਦੀਵੀ ਸਿੱਖਿਆਵਾਂ ਬਾਰੇ ਚਾਨਣਾ ਪਾਉਂਦਾ ਭਾਸ਼ਨ, ਵਰਣਪ੍ਰੀਤ ਕੌਰ ਨੇ ਕਵਿਤਾ ਪੇਸ਼ ਕੀਤੀ। ਵਿਦਿਆਰਥੀਆਂ ਵੱਲੋਂ ਸ਼ਬਦ ਪੇਸ਼ ਕੀਤੇ ਗਏ। ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਸੰਤ ਤਰਲੋਕ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਸੰਸਥਾ ਦਾ ਹਿੱਸਾ ਬਣਨ ਦੇ ਵਿਸ਼ੇਸ਼ ਅਧਿਕਾਰ ’ਤੇ ਜ਼ੋਰ ਦਿੱਤਾ ਜੋ ਉਨ੍ਹਾਂ ਦੇ ਨਾਮ ਨੂੰ ਮੰਨਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਦਇਆ, ਨਿਮਰਤਾ ਅਤੇ ਸੇਵਾ ਦੇ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ। -ਨਿੱਜੀ ਪੱਤਰ ਪ੍ਰੇਰਕ