ਹੈਰੋਇਨ ਸਮੇਤ ਪੰਜ ਕਾਬੂ
05:26 AM Jan 13, 2025 IST
Advertisement
ਜਲੰਧਰ: ਪੁਲੀਸ ਨੇ 5 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇੱਕ ਇਤਲਾਹ ’ਤੇ ਕਾਜ਼ੀ ਮੰਡੀ ਤੋਂ ਸੂਰਿਆ ਐਨਕਲੇਵ ਦੇ ਖੇਤਰਾਂ ਵਿੱਚ ਗਸ਼ਤ ਕੀਤੀ, ਜਿਸ ਦੌਰਾਨ ਅਮਨਦੀਪ ਉਰਫ਼ ਬੰਟੀ ਅਤੇ ਸੋਮਾ ਰਾਣੀ ਵਜੋਂ ਜਾਣੇ ਜਾਂਦੇ ਨੂੰ ਰੋਕਿਆ ਗਿਆ। ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਉਨ੍ਹਾਂ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਉਪਰੰਤ ਥਾਣਾ ਰਾਮਾਮੰਡੀ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਪੁਲੀਸ ਨੇ ਤਿੰਨ ਹੋਰ ਵਿਅਕਤੀਆਂ ਰਵਿੰਦਰ ਸਿੰਘ, ਕਰਨ ਕੁਮਾਰ ਅਤੇ ਗੁਰਪ੍ਰੀਤ ਸਿੰਘ ਵਾਸੀ ਗੰਨਾ ਪਿੰਡ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਕੋਲੋਂ 200 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ। ਪੱਤਰ ਪ੍ਰੇਰਕ
Advertisement
Advertisement
Advertisement