ਹੈਰੋਇਨ ਸਮੇਤ ਔਰਤ ਕਾਬੂ
05:27 AM Dec 26, 2024 IST
ਪੱਤਰ ਪ੍ਰੇਰਕ
Advertisement
ਸੁਨਾਮ ਊਧਮ ਸਿੰਘ ਵਾਲਾ, 25 ਦਸੰਬਰ
ਪੁਲੀਸ ਨੇ ਇਕ ਔਰਤ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਸ਼ਹਿਰੀ ਦੇ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੂੰ ਚੈਕਿੰਗ ਦੌਰਾਨ ਸਥਾਨਕ ਸਾਇਲੋ ਗੁਦਾਮ ਨੇੜੇ ਇਤਲਾਹ ਮਿਲੀ ਸੀ ਕਿ ਸੁਨਾਮ ਦੀ ਰਹਿਣ ਵਾਲੀ ਅਮਨਦੀਪ ਕੌਰ ਉਰਫ ਅਮਨੀ ਸੁਨਾਮ ਸ਼ਹਿਰ ਦੀ ਹੀ ਜਸਵਿੰਦਰ ਕੌਰ ਉਰਫ ਰਾਣੀ ਸਪਲਾਈ ਕਰਦੀ ਹੈ। ਅਮਨਦੀਪ ਕੌਰ ਅੱਜ ਵੀ ਸਥਾਨਕ ਅਨਾਜ ਮੰਡੀ ’ਚ ਗਾਹਕਾਂ ਦੀ ਉਡੀਕ ਕਰ ਰਹੀ ਹੈ। ਸਹਾਇਕ ਥਾਣੇਦਾਰ ਪਰਮਜੀਤ ਸਿੰਘ ਅਤੇ ਪਾਰਟੀ ਤੁਰੰਤ ਕਾਰਵਾਈ ਕਰਦਿਆਂ ਅਮਨਦੀਪ ਕੌਰ ਉਰਫ ਅਮਨੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।
Advertisement
Advertisement