ਹੈਰੋਇਨ ਸਣੇ ਦੋ ਨੌਜਵਾਨ ਗ੍ਰਿਫ਼ਤਾਰ
05:52 AM Jun 19, 2025 IST
ਪੱਤਰ ਪ੍ਰੇਰਕ
Advertisement
ਕਾਲਾਂਵਾਲੀ, 18 ਜੂਨ
ਖੇਤਰ ਦੇ ਪਿੰਡ ਖੂਈਆਂ ਨੇਪਾਲਪੁਰ ਤੋਂ ਏਐੱਨਸੀ ਸਟਾਫ਼ ਡੱਬਵਾਲੀ ਨੇ ਦੋ ਨੌਜਵਾਨਾਂ ਨੂੰ 12.75 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਰਨ ਸਿੰਘ ਅਤੇ ਅਮਿਤ ਉਰਫ਼ ਅੰਨੂ ਵਾਸੀ ਖਿਓਵਾਲੀ ਵਜੋਂ ਹੋਈ ਹੈ। ਏਐੱਨਸੀ ਸਟਾਫ਼ ਇੰਚਾਰਜ ਸੂਬੇ ਸਿੰਘ ਨੇ ਦੱਸਿਆ ਕਿ ਏਐੱਸਆਈ ਰਣਜੋਧ ਸਿੰਘ ਨੇ ਟੀਮ ਨਾਲ ਔਢਾਂ ਦੇ ਬੱਸ ਅੱਡੇ ’ਤੇ ਗਸ਼ਤ ਦੌਰਾਨ ਮੋਟਰਸਾਈਕਲ ’ਤੇ ਆਉਂਦੇ ਦੋ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 12.75 ਗ੍ਰਾਮ ਹੈਰੋਇਨ ਬਰਾਮਦ ਹੋਈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਔਢਾਂ ਥਾਣੇ ਵਿੱਚ ਨਾਰਕੋਟਿਕਸ ਐਕਟ ਤਹਿਤ ਕੇੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।
Advertisement
Advertisement