ਹੈਰੋਇਨ ਸਣੇ ਦੋ ਕਾਬੂ
05:35 AM May 26, 2025 IST
ਪੱਤਰ ਪ੍ਰੇਰਕ
ਜਗਰਾਉਂ, 25 ਮਈ
ਪੁਲੀਸ ਥਾਣਾ ਸੀਆਈਏ ਨੇ ਫਿਰੋਜ਼ਪੁਰ ਸ਼ਹਿਰ ਨਾਲ ਸਬੰਧਤ ਦੋ ਮੋਟਰਸਾਈਕਲ ਸਵਾਰ ਤਸਕਰਾਂ ਨੂੰ 25 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਟੀਮ ਪਿੰਡ ਗਾਲਿਬ ਕਲਾਂ ਦੇ ਮੱਟ ਚੌਕ ਵਿੱਚ ਮੌਜੂਦ ਸੀ, ਜਿਥੇ ਸ਼ੱਕ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਮਿਲੀ। ਮੁਲਜ਼ਮਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ਼ ਚੀਨਾ ਵਾਸੀ ਸੰਤ ਕਬੀਰ ਨਗਰ ਕਲੋਨੀ ਤੇ ਅਰਸ਼ ਬਾਗ ਵਾਲੀ ਗਲੀ ਬਸਤੀ ਆਲੀਕੇ ਦੋਵੇਂ ਵਾਸੀ ਫਿਰੋਜ਼ਪੁਰ ਵੱਜੋਂ ਹੋਈ ਹੈ।
Advertisement
Advertisement