ਹੈਰੋਇਨ ਸਣੇ ਗ੍ਰਿਫ਼ਤਾਰ
05:37 AM Jul 05, 2025 IST
ਪੱਤਰ ਪ੍ਰੇਰਕ
Advertisement
ਲਹਿਰਾਗਾਗਾ, 4 ਜੁਲਾਈ
ਥਾਣਾ ਧਰਮਗੜ੍ਹ ਦੇ ਥਾਣੇਦਾਰ ਗੁਰਭੇਜ ਸਿੰਘ ਅਤੇ ਸਾਥੀ ਕਰਮਚਾਰੀਆਂ ਨੇ ਇੱਕ ਵਿਅਕਤੀ ਨੂੰ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਅਨੁਸਾਰ ਮੁਲਜ਼ਮ ਪਿੰਡ ਸਤੌਜ ਨੇੜੇ ਤੋਲਾਵਾਲ ਤੋਂ ਡਰੇਨ ਦੀ ਪੱਟੜੀ ’ਤੇ ਪੈਦਲ ਆ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ’ਤੇ ਮੁਲਜ਼ਮ ਸੂਰਜ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਹੰਬਲਵਾਸ ਜਖੇਪਲ ਥਾਣਾ ਧਰਮਗੜ੍ਹ ਕੋਲੋਂ ਹੈਰੋਇਨ ਬਰਾਮਦ ਹੋਈ, ਜੋ ਵਜ਼ਨ ਕਰਨ ’ਤੇ 12 ਗ੍ਰਾਮ ਹੋਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਐੱਨਡੀਪੀਐੱਸ ਐਕਟ ਅਧੀਨ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement