ਹੈਰੋਇਨ ਸਣੇ ਔਰਤ ਗ੍ਰਿਫ਼ਤਾਰ
03:56 AM Jun 15, 2025 IST
ਪੱਤਰ ਪੇ੍ਰਕ
Advertisement
ਸੁਨਾਮ ਊਧਮ ਸਿੰਘ ਵਾਲਾ, 14 ਜੂਨ
ਇਥੋਂ ਦੀ ਪੁਲੀਸ ਵਲੋਂ ਇਕ ਔਰਤ ਨੂੰ 15 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੈਲ ਪੋਸਟ ਪੁਲੀਸ ਸਿਟੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਭੁੱਲਰ ਵਲੋਂ ਸਮੇਤ ਪੁਲੀਸ ਪਾਰਟੀ ਸਥਾਨਕ ਸ਼ਹੀਦ ਭਗਤ ਸਿੰਘ ਚੌਕ ਜਾਖਲ ਰੋਡ ’ਤੇ ਸ਼ੱਕੀ ਵਿਅਕਤੀਆਂ ਦੀ ਭਾਲ ਲਈ ਜਾਂਚ ਕੀਤੀ ਜਾ ਰਹੀ ਸੀ। ਇਸ ਚੈਕਿੰਗ ਦੌਰਾਨ ਮਿਲੀ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕਰਦਿਆਂ ਅਨਾਜ ਮੰਡੀ ਸੁਨਾਮ ਦੇ ਸ਼ੈਡਾਂ ਹੇਠ ਹੈਰੋਇਨ ਵੇਚਣ ਲਈ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਇਕ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਮੀਤੋ ਉਰਫ ਮਾਣੀ ਵਾਸੀ ਸੁਨਾਮ ਵਜੋਂ ਹੋਈ ਜਿਸ ਖਿਲਾਫ ਪੁਲੀਸ ਵਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
Advertisement
Advertisement