ਹੈਰੋਇਨ ਤੇ ਅਸਲੇ ਸਣੇ ਤਿੰਨ ਗ੍ਰਿਫ਼ਤਾਰ
04:22 AM May 19, 2025 IST
ਪੱਤਰ ਪ੍ਰੇਰਕ
ਜਲੰਧਰ, 18 ਮਈ
ਕਮਿਸ਼ਨਰੇਟ ਪੁਲੀਸ ਜਲੰਧਰ ਦੇ ਸੀਆਈਏ ਸਟਾਫ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਚਾਰ ਗੈਰ-ਕਾਨੂੰਨੀ ਪਿਸਤੌਲ (.32 ਬੋਰ), ਅੱਠ ਜ਼ਿੰਦਾ ਕਾਰਤੂਸ ਅਤੇ 150 ਗ੍ਰਾਮ ਹੈਰੋਇਨ ਜ਼ਬਤ ਕੀਤੀ। ਵੇਰਵਾ ਸਾਂਝਾ ਕਰਦਿਆਂ ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਫਾਟਕ ਸੁਰਾਨਸੀ ਨੇੜੇ ਪੁਲੀਸ ਨੇ ਦੋ ਸ਼ੱਕੀਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਡੇਢ ਸੌ ਗ੍ਰਾਮ ਹੈਰੋਇਨ, ਦੋ .32 ਬੋਰ ਪਿਸਤੌਲ ਅਤੇ ਚਾਰ ਕਾਰਤੂਸ ਬਰਾਮਦ ਹੋਏ। ਮੁਲਜ਼ਮਾਂ ਦੀ ਹਰਜਿੰਦਰ ਸਿੰਘ ਉਰਫ਼ ਮਨੀ ਵਾਲੀਆ ਵਾਸੀ ਸ਼ਹੀਦ ਊਧਮ ਸਿੰਘ ਨਗਰ ਜਲੰਧਰ ਅਤੇ ਮੋਹਿਤ ਉਰਫ਼ ਲਵਲੀ ਵਾਸੀ ਸ਼ਿਵ ਨਗਰ ਸੋਡਲ ਰੋਡ ਜਲੰਧਰ ਵਜੋਂ ਹੋਈ ਹੈ। ਇੱਕ ਹੋਰ ਮਾਮਲੇ ਵਿੱਚ ਸੀਆਈਏ ਦੀ ਟੀਮ ਆਕਾਸ਼ਦੀਪ ਉਰਫ਼ ਕਾਲੂ ਵਾਸੀ ਲੰਬਾ ਪਿੰਡ ਚੌਕ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ ਦੋ .32 ਬੋਰ ਪਿਸਤੌਲ ਤੇ ਚਾਰ ਕਾਰਤੂਸ ਬਰਾਮਦ ਹੋਏ।
Advertisement
Advertisement