ਹੈਰੋਇਨ ਤੇ ਅਸਲੇ ਸਣੇ ਕਾਬੂ
04:30 AM May 25, 2025 IST
ਪੱਤਰ ਪ੍ਰੇਰਕ
ਫਿਲੌਰ, 24 ਮਈ
ਸਥਾਨਕ ਪੁਲੀਸ ਨੇ ਇੱਕ ਗੈਂਗਸਟਰ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ, ਜਿਸ ਖ਼ਿਲਾਫ਼ ਪਹਿਲਾ ਵੀ 18 ਮੁਕੱਦਮੇ ਦਰਜ ਹਨ। ਡੀਐੱਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਅੱਜ ਦੱਸਿਆ ਕਿ ਮੁਲਜ਼ਮ ਦੀ ਪਛਾਣ ਸੁਖਦੀਪ ਸਿੰਘ ਉਰਫ ਮੱਟੀ ਵਾਸੀ ਪਿੰਡ ਛੋਕਰਾਂ ਥਾਣਾ ਫਿਲੌਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲੋਂ 31 ਗ੍ਰਾਮ ਹੈਰੋਇਨ, 100 ਨਸ਼ੀਲੀਆਂ ਗੋਲੀਆਂ, ਇੱਕ ਪਿਸਤੌਲ .32 ਬੋਰ ਸਮੇਤ ਮੈਗਜ਼ੀਨ, 7 ਰੌਂਦ ਅਤੇ ਦੋ ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡੀਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਐੱਨਡੀਪੀਐੱਸ ਐਕਟ ਤੇ ਅਸਲਾ ਐਕਟ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸੁਖਦੀਪ ਸਿੰਘ ਉਰਫ ਮੱਟੀ ਦੇ ਖ਼ਿਲਾਫ਼ ਪਹਿਲਾਂ ਵੱਖ-ਵੱਖ ਧਾਰਾਵਾਂ ਤਹਿਤ 18 ਮੁਕੱਦਮੇ ਦਰਜ ਹਨ। ਉਹ ਸਸਤੇ ਭਾਅ ਨਸ਼ਾ ਲਿਆ ਕੇ ਵੇਚਦਾ ਸੀ।
Advertisement
Advertisement