ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੈਪੀ ਪਸ਼ੀਆ ਗਰੋਹ ਦੇ ਦੋਵਾਂ ਮੈਂਬਰਾਂ ਦਾ 4 ਦਿਨਾਂ ਪੁਲੀਸ ਰਿਮਾਂਡ

05:15 AM May 10, 2025 IST
featuredImage featuredImage

ਚੰਡੀਗੜ੍ਹ (ਟਨਸ): ਚੰਡੀਗੜ੍ਹ ਪੁਲੀਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਲੰਘੀ ਰਾਤ ਸੈਕਟਰ-39 ਵਿੱਚੋਂ ਹੈਪੀ ਪਸ਼ੀਆ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਤੋਂ ਪੁਲੀਸ ਨੇ ਦੋ ਪਿਸਤੌਲ, 9 ਕਾਰਤੂਸ ਤੇ ਵਿਸਫੋਟਕ ਸਾਮਗਰੀ ਸਣੇ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਦੀ ਪਛਾਣ ਜੋਬਨਜੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਸਮਨਦੀਪ ਸਿੰਘ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਪੁਲੀਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 7 ਦਿਨਾਂ ਪੁਲੀਸ ਰਿਮਾਂਡ ਦੀ ਮੰਗ ਕੀਤੀ ਤਾਂ ਅਦਾਲਤ ਨੇ ਦੋਵਾਂ ਨੂੰ 4 ਦਿਨਾਂ ਦੇ ਪੁਲੀਸ ਰਿਮਾਂਡ ਵਿੱਚ ਭੇਜ ਦਿੱਤਾ ਹੈ। ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਵਾਂ ਨੌਜਵਾਨ ਹੈਪੀ ਪਸ਼ੀਆ ਗੈਂਗ ਦੇ ਮੈਂਬਰ ਹਨ, ਜਿਨ੍ਹਾਂ ’ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਵਿੱਚੋਂ ਮੁਲਜ਼ਮ ਜੋਬਲਜੀਤ ਸਿੰਘ ਵੱਲੋਂ 7 ਅਪਰੈਲ 2025 ਨੂੰ ਜ਼ਿਲ੍ਹਾ ਗੁਰਸਾਦਪੁਰ ਵਿਖੇ ਕਿਲ੍ਹਾ ਲਾਲ ਸਿੰਘ ਪੁਲੀਸ ਥਾਣੇ ’ਤੇ ਆਰਪੀਜੀ ਨਾਲ ਹਮਲਾ ਵੀ ਘਟਨਾ ਵਿੱਚ ਸ਼ਾਮਲ ਸੀ। ਜੋਬਨਪ੍ਰੀਤ ਨੇ ਹੀ ਅੰਮ੍ਰਿਤਸਰ ਵਿੱਚ ਸੁਨੀਆਰੇ ’ਤੇ ਗੋਲੀਆਂ ਚਲਾ ਕੇ ਹਮਲਾ ਕੀਤਾ ਸੀ।

Advertisement

Advertisement