For the best experience, open
https://m.punjabitribuneonline.com
on your mobile browser.
Advertisement

ਹੇਮਕੁੰਟ ਸਾਹਿਬ ਜਾ ਰਹੇ ਨੌਜਵਾਨਾਂ ’ਤੇ ਕਾਰ ਚੜ੍ਹੀ; ਦੋ ਹਲਾਕ

08:57 AM Sep 16, 2024 IST
ਹੇਮਕੁੰਟ ਸਾਹਿਬ ਜਾ ਰਹੇ ਨੌਜਵਾਨਾਂ ’ਤੇ ਕਾਰ ਚੜ੍ਹੀ  ਦੋ ਹਲਾਕ
ਸੜਕ ਹਾਦਸੇ ’ਚ ਨੁਕਸਾਨੀ ਕਾਰ (ਇਨਸੈੱਟ) ਮ੍ਰਿਤਕ ਨੌਜਵਾਨਾਂ ਦੀਆਂ ਤਸਵੀਰਾਂ।
Advertisement

ਜਸਬੀਰ ਸਿੰਘ ਚਾਨਾ
ਫਗਵਾੜਾ, 15 ਸਤੰਬਰ
ਇੱਥੇ ਜਲੰਧਰ-ਫਗਵਾੜਾ ਮਾਰਗ ’ਤੇ ਹੇਮਕੁੰਟ ਸਾਹਿਬ ਲਈ ਜਾ ਰਹੇ ਨੌਜਵਾਨਾਂ ’ਤੇ ਕਾਰ ਚੜ੍ਹ ਗਈ ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਨਰਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਤੇ ਹਰਮਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕਿਸ਼ਨ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ।
ਐੱਸਐੱਚਓ (ਸਦਰ) ਅਮਨਦੀਪ ਨਾਹਰ ਨੇ ਦੱਸਿਆ ਕਿ ਸਾਜਨ ਭਾਟੀਆ ਤੇ ਇਨ੍ਹਾਂ ਦੇ ਸਾਥੀ ਦੋ ਗੱਡੀਆਂ ’ਚ ਸਵਾਰ ਹੋ ਕੇ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਅੱਜ ਸਵੇਰੇ ਨਿਕਲੇ ਸਨ। ਇੱਕ ਗੱਡੀ ’ਚ ਸ਼ੁਭਕਰਮਨ ਸਿੰਘ, ਨਰਿੰਦਰ ਸਿੰਘ ਤੇ ਹਰਮਨਦੀਪ ਸਵਾਰ ਸਨ ਅਤੇ ਕਾਰ ਨੂੰ ਹਰਮਨਦੀਪ ਸਿੰਘ ਉਰਫ਼ ਦਮਨ ਚਲਾ ਰਿਹਾ ਸੀ।
ਜਦੋਂ ਇਹ ਲਵਲੀ ਯੂਨੀਵਰਸਿਟੀ ਤੋਂ ਅੱਗੇ ਰੇਲਵੇ ਪੁਲ ਲੰਘੇ ਤਾਂ ਇਨ੍ਹਾਂ ਦੀ ਕਾਰ ਪੰਕਚਰ ਹੋ ਗਈ ਤੇ ਉਨ੍ਹਾਂ ਗੱਡੀ ਸਾਈਡ ’ਤੇ ਰੋਕ ਲਈ। ਜਦੋਂ ਕਾਰ ਦਾ ਟਾਇਰ ਬਦਲ ਕੇ ਡਰਾਈਵਰ ਹਰਮਨਦੀਪ ਸਿੰਘ ਤੇ ਨਰਿੰਦਰ ਸਿੰਘ ਆਪਣੀ ਸੀਟ ’ਤੇ ਬੈਠਣ ਲੱਗੇ ਤਾਂ ਪਿੱਛੋਂ ਆਈ ਕਾਰ ਨੇ ਇਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਦੋਵੇਂ ਜਣੇ ਗੰਭੀਰ ਜ਼ਖਮੀ ਹੋ ਗਏ। ਇਲਾਜ ਲਈ ਲਿਜਾਂਦੇ ਸਮੇਂ ਦੋਵਾਂ ਨੇ ਰਸਤੇ ’ਚ ਦਮ ਤੋੜ ਦਿੱਤਾ। ਐੱਸਐੱਚਓ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧ ’ਚ ਗੁਰਪ੍ਰੀਤ ਸਿੰਘ ਵਾਸੀ ਰਾਮ ਕਲੋਨੀ ਹੁਸ਼ਿਆਰਪੁਰ ਤੇ ਮੁਕੇਸ਼ ਚੌਧਰੀ ਪੁੱਤਰ ਅਰਵਿੰਦਰ ਚੌਧਰੀ ਵਾਸੀ ਪੁਰਹੀਰਾਂ ਹੁਸ਼ਿਆਰਪੁਰ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ।

Advertisement

Advertisement
Advertisement
Author Image

sukhwinder singh

View all posts

Advertisement