ਹੇਅਰ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ
08:08 AM Jun 06, 2024 IST
Advertisement
ਪੱਤਰ ਪ੍ਰੇਰਕ
ਸ਼ਹਿਣਾ, 5 ਜੂਨ
ਸੰਗਰੂਰ ਸੰਸਦੀ ਸੀਟ ਤੋਂ ‘ਆਪ’ ਦੇ ਮੀਤ ਹੇਅਰ ਦੀ ਜਿੱਤ ’ਤੇ ਕਸਬਾ ਸ਼ਹਿਣਾ ਦੇ ‘ਆਪ’ ਵਰਕਰਾਂ ਨੇ ਖੁਸ਼ੀ ਪ੍ਰਗਟਾਈ ਹੈ ਤੇ ਇਸ ਨੂੰ ਵਿਕਾਸ ਦੀ ਜਿੱਤ ਕਰਾਰ ਦਿੱਤਾ ਹੈ। ‘ਆਪ’ ਆਗੂਆਂ ਡਾ. ਅਨਿਲ ਕੁਮਾਰ, ਕੁਲਵੰਤ ਸਿੰਘ ਸਿੱਧੂ, ਹਰਨੇਕ ਸਿੰਘ, ਦੀਪੀ ਰਾਜਸਥਾਨੀ, ਸੁਖਦੇਵ ਸਿੰਘ ਝੋਰਡ, ਅਮਨ ਸਿੰਘ, ਪੰਚ ਨਾਜਮ ਸਿੰਘ ਨੇ ਕਿਹਾ ਕਿ ਇਹ ਜਿੱਤ ਕਸਬੇ ਸ਼ਹਿਣਾ ਦੇ ਵਿਕਾਸ ’ਚ ਅਹਿਮ ਰੋਲ ਅਦਾ ਕਰੇਗੀ।
ਡਾ. ਕੁਮਾਰ ਨੇ ਕਿਹਾ ਕਿ ਮੀਤ ਹੇਅਰ ਮਿਲਣਸਾਰ ਵਿਅਕਤੀ ਹਨ, ਕਸਬੇ ਸ਼ਹਿਣਾ ਨੂੰ ਨਗਰ ਪੰਚਾਇਤ ਬਣਾਉਣ ਲਈ ਜਲਦੀ ਹੀ ਸ੍ਰੀ ਹੇਅਰ ਨੂੰ ਮਿਲ ਕੇ ਉਪਰਾਲੇ ਵਿੱਢੇ ਜਾਣਗੇ।
Advertisement
Advertisement