ਹੁਸ਼ਿਆਰਪੁਰ ’ਚ ਅਪਰੇਸ਼ਨ ਸਿੰਧੂਰ ਨੂੰ ਸਮਰਪਿਤ ਤਿਰੰਗਾ ਯਾਤਰਾ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 20 ਮਈ
ਪਾਕਿਤਸਾਨ ਖਿਲਾਫ਼ ਅਪਰੇਸ਼ਨ ‘ਸਿੰਧੂਰ’ ਦੀ ਸਫ਼ਲਤਾ ਤੋਂ ਬਾਅਦ ਭਾਰਤੀ ਸੈਨਾ ਦਾ ਧੰਨਵਾਦ ਕਰਨ ਲਈ ਰਾਸ਼ਟਰੀ ਸੁਰੱਖਿਆ ਮੰਚ ਵੱਲੋਂ ਹੁਸ਼ਿਆਰਪੁਰ ਦੀਆਂ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਤਿਰੰਗਾ ਯਾਤਰਾ ਕੱਢੀ ਗਈ। ਇਸ ਯਾਤਰਾ ਦੀ ਅਗਵਾਈ ਸੰਤ ਸਮਾਜ ਅਤੇ ਸਾਬਕਾ ਸੈਨਿਕਾਂ ਨੇ ਕੀਤੀ। ਯਾਤਰਾ ਦੀ ਸ਼ੁਰੂਆਤ ਸ਼ਹੀਦੀ ਸਮਾਰਕ ਤੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਹੋਈ।
ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਯਾਤਰਾ ’ਚ ਭਾਗ ਲੈਣ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਤਿਵਾਦੀਆਂ ਨੇ ਪਹਿਲਗਾਮ ਵਿੱਚ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਕਰਕੇ ਦੇਸ਼ ਵਾਸੀਆਂ ’ਚ ਭਾਰੀ ਰੋਹ ਸੀ। ਭਾਰਤੀ ਸੈਨਾ ਨੇ ਅਪਰੇਸ਼ਨ ਸਿੰਧੂਰ ਚਲਾ ਕੇ ਪਾਕਿਸਤਾਨ ’ਚ ਅਤਿਵਾਦੀ ਸੰਗਠਨਾਂ ਨੂੰ ਖਤਮ ਕੀਤਾ। ਅੱਜ ਇਸ ਅਪਰੇਸ਼ਨ ਦੀ ਸਫ਼ਲਤਾ ਨੂੰ ਲੈ ਕੇ ਭਾਰਤੀ ਸੈਨਾ ਦੇ ਧੰਨਵਾਦ ਲਈ ਸ਼ਹਿਰ ’ਚ ਤਿਰੰਗਾ ਯਾਤਰਾ ਕੱਢੀ ਗਈ।
ਯਾਤਰਾ ਵਿਚ ਸੰਤ ਸਮਾਜ ਦੇ ਰਾਸ਼ਟਰੀ ਪ੍ਰਚਾਰ ਮੰਤਰੀ ਸੰਤ ਸੱਤਿਆਵਰਤ ਮਹਾਰਾਜ, ਦਿਵਿਆ ਜੋਤੀ ਸੰਸਥਾਨ ਤੋਂ ਸਾਧਵੀ ਸ਼ੰਕਰਪ੍ਰੀਤਾ ਭਾਰਤੀ, ਸਾਧਵੀ ਅੰਜਲੀ ਭਾਰਤੀ, ਬਾਬਾ ਰਵਿੰਦਰ ਨਾਥ, ਉਂਕਾਰ ਨਾਥ, ਮੇਜਰ ਯਸ਼ਪਾਲ ਸਿੰਘ, ਮੇਜਰ ਪ੍ਰਭਾਤ ਮਿਨਹਾਸ, ਕਰਨਲ ਮਲਕ ਸਿੰਘ, ਕਰਨਲ ਧਰਮਜੀਤ ਪਟਿਆਲ, ਕੈਪਟਨ ਰਮੇਸ਼ ਚੰਦਰ ਠਾਕੁਰ, ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼, ਸਾਬਕਾ ਮੈਂਬਰ ਪਾਰਲੀਮੈਂਟ ਅਵਿਨਾਸ਼ ਰਾਏ ਖੰਨਾ, ਸੂਬਾ ਭਾਜਪਾ ਸਕੱਤਰ ਮੀਨੂ ਸੇਠੀ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਤੇ ਅਸ਼ਵਨੀ ਸੇਖੜੀ ਆਦਿ ਸ਼ਮਿਲ ਸਨ।