ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿੱਟ ਐਂਡ ਰਨ ਮਾਮਲੇ ਵਿੱਚ ਇੱਕ ਗ੍ਰਿਫ਼ਤਾਰ

05:04 AM May 06, 2025 IST
featuredImage featuredImage
ਨਵੀਂ ਦਿੱਲੀ ਵਿੱਚ ਸੀਸੀਟੀਵੀ ਕੈਮਰੇ ਵਿੱਚ ਐੱਸਯੂਵੀ ਵੱਲੋਂ ਹਿੱਟ ਕਰਨ ਮਗਰੋਂ ਸੜਕ ’ਤੇ ਡਿੱਗਿਆ ਪਿਆ ਸੁਰੱਖਿਆ ਗਾਰਡ। -ਫੋਟੋ: ਪੀਟੀਆਈ

ਨਵੀਂ ਦਿੱਲੀ, 5 ਮਈ
ਦੱਖਣ-ਪੱਛਮ ਦਿੱਲੀ ਵਿੱਚ ਮਹੀਪਾਲਪੁਰ ਫਲਾਈਓਵਰ ਦੇ ਨੇੜੇ ਆਪਣੀ ਐੱਸਯੂਵੀ ਨਾਲ ਹਿੱਟ ਕਰਕੇ ਇੱਕ ਸੁਰੱਖਿਆ ਗਾਰਡ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 24 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਰੰਗਪੁਰੀ ਵਾਸੀ ਵਿਜੈ ਉਰਫ਼ ਲਾਲੇ ਵਜੋਂ ਹੋਈ ਹੈ ਅਤੇ ਘਟਨਾ ਵਿੱਚ ਵਰਤੀ ਐੱਸਯੂਵੀ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀ ਅਨੁਸਾਰ ਇਹ ਘਟਨਾ ਐਤਵਾਰ ਸ਼ਾਮ ਨੂੰ ਉਦੋਂ ਵਾਪਰੀ, ਜਦੋਂ ਸੁਰੱਖਿਆ ਗਾਰਡ ਦਾ ਕੰਮ ਕਰਨ ਵਾਲੇ ਪੀੜਤ ਰਾਜੀਵ ਕੁਮਾਰ ਨੂੰ ਵਾਹਨ ਨਾਲ ਜਾਣ-ਬੁੱਝ ਕੇ ਟੱਕਰ ਮਾਰ ਦਿੱਤੀ। ਪੁਲੀਸ ਮੁਖੀ (ਦੱਖਣ ਪੱਛਮ) ਸੁਰਿੰਦਰ ਚੌਧਰੀ ਨੇ ਦੱਸਿਆ ਕਿ ਗਾਰਡ ਨੂੰ ਕਾਫੀ ਸੱਟਾਂ ਵੱਜੀਆਂ ਸਨ ਅਤੇ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਫੈਕਚਰ ਹੋ ਗਿਆ। ਇਸ ਕਾਰਨ ਉਸ ਦੇ ਪਲੱਸਤਰ ਵੀ ਲਗਾਉਣਾ ਪਿਆ। ਘਟਨਾ ਮਗਰੋਂ ਬਸੰਤ ਕੁੰਜ ਦੱਖਣ ਪੁਲੀਸ ਥਾਣੇ ਵਿੱਚ ਐੱਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਪੁਲੀਸ ਟੀਮ ਨੇ ਘਟਨਾ ਸਥਾਨ ਅਤੇ ਨੇੜਲੇ ਕਈ ਖੇਤਰਾਂ ਵਿੱਚ ਸੀਸੀਟੀਵੀ ਫੁਟੇਜ ਖੰਗਾਲੇ। ਇਸ ਜਾਂਚ ਦੌਰਾਨ ਪੁਲੀਸ ਨੂੰ ਸਬੰਧਤ ਵਾਹਨ ਦੀ ਨੰਬਰ ਪਲੇਟ ਬਾਰੇ ਪਤਾ ਲੱਗਿਆ। ਮਗਰੋਂ ਸਬੰਧਤ ਮੁਲਜ਼ਮ ਤੱਕ ਪਹੁੰਚ ਕੀਤੀ ਗਈ। ਸੀਸੀਟੀਵੀ ਫੁਟੇਜ ਵਿੱਚ ਐੱਸਯੂਵੀ ਨਾਲ ਮੁਲਜ਼ਮ ਪੀੜਤ ਨੂੰ ਟੱਕਰ ਮਾਰਦਾ ਸਾਫ਼ ਦਿਖਾਈ ਦਿੱਤਾ। ਇਸ ਮਗਰੋਂ ਮੁਲਜ਼ਮ ਨੇ ਪੀੜਤ ਦੀ ਮਦਦ ਕਰਨ ਦੀ ਥਾਂ ਮੌਕੇ ਤੋਂ ਵਾਹਨ ਲੈ ਕੇ ਫ਼ਰਾਰ ਹੋ ਗਿਆ। ਪੁਲੀਸ ਨੇ ਇਸ ਸਬੰਧੀ ਕਾਫ਼ੀ ਜਾਂਚ ਕਰਨ ਮਗਰੋਂ ਮੁਲਜ਼ਮ ਤੱਕ ਪਹੁੰਚ ਬਣਾਈ। ਹੁਣ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਪੀਟੀਆਈ

Advertisement

Advertisement