ਹਿਮਾਚਲ ਵਿੱਚ ਪੈਰਾਗਲਾਈਡਰ ਜ਼ਖ਼ਮੀ
04:59 AM Jun 01, 2025 IST
ਮੰਡੀ (ਹਿਮਾਚਲ ਪ੍ਰਦੇਸ਼): ਬਿਹਾਰ ਦਾ ਪੈਰਾਗਲਾਈਡਰ ਤੇਜ਼ ਹਵਾਵਾਂ ਕਰਕੇ ਕੰਟਰੋਲ ਗੁਆ ਬੈਠਾ ਅਤੇ ਇਮਾਰਤ ਦੀ ਸਲੈਬ ’ਤੇ ਡਿੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਪੀੜਤ ਦੀ ਪਛਾਣ ਬਿਹਾਰ ਦੇ ਵਿਜੈ ਕੁਮਾਰ ਵਜੋਂ ਹੋਈ ਹੈ। ਉਸ ਨੂੰ ਇਕੱਲਿਆਂ ਉਡਾਣ ਭਰਨ ਦਾ ਲਗਪਗ 18 ਸਾਲਾਂ ਦਾ ਤਜਰਬਾ ਹੈ। ਪੁਲੀਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਆਪਣੇ ਦੋਸਤਾਂ ਨਾਲ ਪੈਰਾਗਲਾਈਡਿੰਗ ਲਈ ਗਿਆ ਸੀ। ਇਸ ਦੌਰਾਨ ਉਸ ਦੇ ਦੋਸਤ ਸਾਈਟ ’ਤੇ ਉਤਰਨ ਵਿੱਚ ਕਾਮਯਾਬ ਹੋ ਗਏ ਪਰ ਉਹ ਲੈਂਡਿੰਗ ਵਾਲੀ ਥਾਂ ਤੋਂ ਲਗਪਗ 20 ਕਿਲੋਮੀਟਰ ਦੂਰ ਚਲਾ ਗਿਆ। ਲੈਂਡਿੰਗ ਦੌਰਾਨ ਵਿਜੈ ਜੋਗਿੰਦਰਨਗਰ ਦੇ ਪਹਿਲੁਮ ਪਿੰਡ ਵਿੱਚ ਸਲੈਬ ਨਾਲ ਟਕਰਾ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਦੇਖਿਆ ਤਾਂ ਉਨ੍ਹਾਂ ਉਸ ਨੂੰ ਉਤਾਰ ਕੇ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਕਾਂਗੜਾ ਦੇ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ। -ਪੀਟੀਆਈ
Advertisement
Advertisement