ਹਿਮਾਂਸ਼ੀ ਯੂਨੀਵਰਸਿਟੀ ਵਿੱਚ ਅੱਵਲ
05:53 AM May 22, 2025 IST
ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 21 ਮਈ
ਐੱਸਡੀ ਕਾਲਜ ਦੀ ਵਿਦਿਆਰਥਣ ਨੇ ਯੂਨੀਵਰਸਿਟੀ ਮੈਰਿਟ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਜਾਰੀ ਬੀਐੱਸਸੀ (ਨਾਨ ਮੈਡੀਕਲ) ਸਮੈਸਟਰ ਚੌਥਾ ਦੀ ਮੈਰਿਟ ਸੂਚੀ ‘ਚ ਹਿਮਾਂਸ਼ੀ ਪੁੱਤਰੀ ਅਨਿਲ ਕੁਮਾਰ ਨੇ ਇਹ ਵੱਕਾਰੀ ਸਥਾਨ ਹਾਸਲ ਕੀਤਾ ਹੈ। ਐੱਸਡੀ ਕਾਲਜ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਨਰੇਸ਼ ਸਿੰਗਲਾ, ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ, ਡਾਇਰੈਕਟਰ ਹਰਦਿਆਲ ਸਿੰਘ ਅੱਤਰੀ, ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਹਿਮਾਂਸ਼ੀ ਦੇ ਨਾਲ ਨਾਲ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਹੈ।
Advertisement
Advertisement