ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਿਤੇਸ਼ ਪੁਰੀ ਮੁੜ ਤੋਂ ਕਰਾਫੈੱਡ ਦੇ ਚੇਅਰਮੈਨ ਚੁਣੇ

05:09 AM Jun 09, 2025 IST
featuredImage featuredImage
ਚੇਅਰਮੈਨ ਚੁਣੇ ਜਾਣ ’ਤੇ ਹਿਤੇਸ਼ ਪੁਰੀ ਦਾ ਸਵਾਗਤ ਕਰਦੇ ਹੋਏ ਅਹੁਦੇਦਾਰ।

ਕੁਲਦੀਪ ਸਿੰਘ
ਚੰਡੀਗੜ੍ਹ, 8 ਜੂਨ
ਚੰਡੀਗੜ੍ਹ ਰੈਜ਼ੀਡੈਂਟਸ ਐਸੋਸੀਏਸ਼ਨਜ਼ ਵੈੱਲਫੇਅਰ ਫੈਡਰੇਸ਼ਨ (ਕਰਾਫੈਡ) ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਅੱਜ ਇੱਥੇ ਸੈਕਟਰ-35 ਦੇ ਕਮਿਊਨਿਟੀ ਸੈਂਟਰ ਵਿੱਚ ਹਿਤੇਸ਼ ਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਚੰਡੀਗੜ੍ਹ ਦੀਆਂ ਲਗਪਗ 90 ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਲਾਕਾ ਕੌਂਸਲਰ ਪ੍ਰੇਮ ਲਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।
ਫੈੱਡਰੇਸ਼ਨ ਦੇ ਜਨਰਲ ਸਕੱਤਰ ਅਨੀਸ਼ ਗਰਗ ਨੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ। ਰਜਤ ਮਲਹੋਤਰਾ ਨੇ ਫੈੱਡਰੇਸ਼ਨ ਦੀਆਂ ਪ੍ਰਾਪਤੀਆਂ ਅਤੇ ਕੰਮਾਂ ਦੇ ਵੇਰਵੇ ਪੇਸ਼ ਕੀਤੇ। ਵਿੱਤ ਸਕੱਤਰ ਸਰਬਜੀਤ ਸਿੰਘ ਲਹਿਰੀ ਨੇ ਵਿੱਤੀ ਰਿਪੋਰਟ ਪੜ੍ਹੀ।
ਇਸ ਉਪਰੰਤ ਨਵੀਂ ਕਾਰਜਕਾਰਨੀ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਮੁੱਖ ਚੋਣ ਕਮਿਸ਼ਨਰ ਰਾਜੇਸ਼ ਰਾਏ, ਚੋਣ ਕਮਿਸ਼ਨਰ ਕਮਾਂਡਰ ਐੱਨਐੱਸ ਮੱਲ੍ਹੀ ਅਤੇ ਕੇਐੱਲ ਸਚਦੇਵਾ ਨੇ ਦੱਸਿਆ ਕਿ ਜੇ ਪੁਰਾਣੀ ਟੀਮ ਦੇ ਕੰਮਾਂ ਉੱਤੇ ਭਰੋਸਾ ਹੈ ਤਾਂ ਇਹ ਇੱਕ ਹੋਰ ਕਾਰਜਕਾਲ ਲਈ ਚੁਣੀ ਜਾ ਸਕਦੀ ਹੈ। ਇਸ ’ਤੇ ਜਨਰਲ ਹਾਊਸ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਹਿਤੇਸ਼ ਪੁਰੀ ਨੂੰ ਹੀ ਅਗਲੇ ਕਾਰਜਕਾਲ ਲਈ ਚੇਅਰਮੈਨ ਵਜੋਂ ਜਾਰੀ ਰੱਖਣ ਦਾ ਸਮਰਥਨ ਦਿੱਤਾ।
ਚੇਅਰਮੈਨ ਦਾ ਮੁੜ ਐਲਾਨ ਹੋਣ ਉਪਰੰਤ ਹਿਤੇਸ਼ ਪੁਰੀ ਨੇ ਫੈੱਡਰੇਸ਼ਨ ਵਿੱਚ ਮੁੱਖ ਅਹੁਦੇਦਾਰਾਂ ਦਾ ਮਤਾ ਪੇਸ਼ ਕੀਤਾ। ਇਨ੍ਹਾਂ ਵਿੱਚ ਰਜਤ ਮਲਹੋਤਰਾ ਅਤੇ ਅਨੀਸ਼ ਗਰਗ ਨੂੰ ਜਨਰਲ ਸਕੱਤਰ, ਉਮੇਸ਼ ਘਈ ਨੂੰ ਸੀਨੀਅਰ ਵਾਈਸ ਚੇਅਰਮੈਨ, ਮੇਜਰ ਡੀਪੀ ਸਿੰਘ ਨੂੰ ਸਰਪ੍ਰਸਤ ਅਤੇ ਸਰਬਜੀਤ ਸਿੰਘ ਲਹਿਰੀ ਨੂੰ ਵਿੱਤ ਸਕੱਤਰ ਨਿਯੁਕਤ ਕੀਤਾ ਗਿਆ। ਇਨ੍ਹਾਂ ਅਹੁਦੇਦਾਰਾਂ ਨੂੰ ਵੀ ਹਾਊਸ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ।
ਫੈੱਡਰੇਸ਼ਨ ਦੇ ਮੁੜ ਚੇਅਰਮੈਨ ਬਣੇ ਹਿਤੇਸ਼ ਪੁਰੀ ਨੇ ਐਲਾਨ ਕੀਤਾ ਕਿ ਐਸੋਸੀਏਸ਼ਨਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਹੱਲ ਕਰਵਾਉਣ ਲਈ ਯਤਨ ਕੀਤੇ ਜਾਣਗੇ।

Advertisement

Advertisement