ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਰਵਰਡ ਯੂਨੀਵਰਸਿਟੀ ਵਿਖੇ ਸ਼ਾਂਤੀ ਨੂੰ ਸਮਰਪਿਤ ਕਵੀ ਦਰਬਾਰ

04:01 AM May 28, 2025 IST
featuredImage featuredImage

ਅਮਨਦੀਪ ਸਿੰਘ
ਹਾਰਵਰਡ: (ਅਮਰੀਕਾ) ਹਰ ਸਾਲ ਹਾਰਵਰਡ ਯੂਨੀਵਰਸਿਟੀ ਦੇ ਲਕਸ਼ਮੀ ਮਿੱਤਲ ਦੱਖਣੀ ਏਸ਼ੀਆ ਇੰਸਟੀਚਿਊਟ ਵਿਖੇ ਮਈ ਵਿੱਚ ਬੋਸਟਨ (ਅਮਰੀਕਾ) ਦੀ ਦੱਖਣੀ ਏਸ਼ਿਆਈ ਕਵੀਆਂ ਦੀ ਸੰਸਥਾ ਸਪਨੇ (ਸਾਊਥ ਏਸ਼ੀਅਨ ਪੋਇਟਸ ਆਫ਼ ਨਿਊ ਇੰਗਲੈਂਡ) ਵੱਲੋਂ ਕਿਸੇ ਨਾ ਕਿਸੇ ਵਿਸ਼ੇ ਨੂੰ ਸਮਰਪਿਤ ਕਵੀ ਦਰਬਾਰ ਕੀਤਾ ਜਾਂਦਾ ਹੈ। ਸੰਸਾਰ ਵਿੱਚ ਚੱਲ ਰਹੀਆਂ ਮੌਜੂਦਾ ਜੰਗਾਂ ਕਰਕੇ ਅਤੇ ਵਿਸ਼ਵ ਸ਼ਾਂਤੀ ਲਈ ਇਸ ਸਾਲ ਦਾ ਵਿਸ਼ਾ ‘ਸ਼ਾਂਤੀ’ ਚੁਣਿਆ ਗਿਆ।
ਪ੍ਰੋਗਰਾਮ ਦਾ ਆਗਾਜ਼ ਤਾਮਿਲ ਕਵੀ ਆਨੰਦ ਰਾਮਨੁਜ਼ਮ ਨੇ ਸਵਾਮੀ ਵਿਵੇਕਾਨੰਦ ਦੀ ਵਿਸ਼ਵ ਪ੍ਰਸਿੱਧ ਕਵਿਤਾ ‘ਸ਼ਾਂਤੀ’ ਨਾਲ ਕੀਤਾ। ਸਵਾਮੀ ਜੀ ਸ਼ਾਂਤੀ ਨੂੰ ਟਕਰਾਅ ਦੀ ਸਿਰਫ਼ ਗ਼ੈਰਹਾਜ਼ਰੀ ਨਹੀਂ ਸਗੋਂ ਜੀਵਨ ਦੇ ਉਤਰਾਅ-ਚੜ੍ਹਾਅ, ਸੁੱਖ-ਦੁੱਖ, ਜ਼ਿੰਦਗੀ ਤੇ ਮੌਤ ਵਿਚਕਾਰ ਇੱਕ ਗਹਿਰੀ ਤੇ ਵਿਰੋਧਾਭਾਸ ਅਵਸਥਾ ਦੱਸਦੇ ਹਨ। ਇਹ ਕਵਿਤਾ ਸਾਨੂੰ ਖੁਦੀ ਨੂੰ ਪਛਾਣਨ ਤੇ ਸਾਡੇ ਧੁਰ ਅੰਦਰ ਨਿਵਾਸ ਕਰਦੀ ਸ਼ਾਂਤੀ ਨਾਲ ਜੋੜਨ ਲਈ ਪ੍ਰੇਰਿਤ ਕਰਦੀ ਹੈ। ਇਹ ਉਹ ਅੰਦਰੂਨੀ ਸ਼ਾਂਤੀ ਹੈ ਜੋ ਸਾਡੇ ਜੀਵਨ ਨੂੰ ਸੇਧ ਪ੍ਰਦਾਨ ਕਰਦੀ ਹੈ ਅਤੇ ਬਿਹਤਰ ਸੰਸਾਰ ਵੱਲ ਯੋਗਦਾਨ ਪਾਉਣ ਦੀ ਤਾਕਤ ਬਖ਼ਸ਼ਦੀ ਹੈ।
ਵਿਭਿੰਨ ਆਵਾਜ਼ਾਂ ਦੇ ਸੁਮੇਲ ਵਾਲੇ ਇਸ ਇਕੱਠ ਵਿੱਚ ਮਨੋਰਮਾ ਚੌਧਰੀ, ਪਰਮੀਤ ਕੁਮਾਰ ਸਿੰਘ, ਅਲੋਕ ਡੇ, ਨੀਨਾ ਵਾਹੀ, ਅਰੁੰਧਤੀ ਸਾਰਖਲ, ਅਮਨਦੀਪ ਸਿੰਘ, ਗੀਤਾ ਪਾਟਿਲ, ਪ੍ਰੇਮ ਨਾਗਰ, ਮਾਇਆ ਡੇ, ਪ੍ਰੀਤਪਾਲ ਸਿੰਘ, ਸ੍ਰਵਨਨ ਥੰਗਾਰਾਜਨ ਸ਼ਾਮਲ ਸਨ। ਇਨ੍ਹਾਂ ਕਵੀਆਂ ਨੇ ਅੰਗਰੇਜ਼ੀ, ਹਿੰਦੀ, ਪੰਜਾਬੀ, ਬੰਗਾਲੀ, ਉਰਦੂ, ਤਮਿਲ ਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਅਮਨ-ਸ਼ਾਂਤੀ ਦੀ ਕਾਮਨਾ ਕਰਦੀਆਂ ਕਵਿਤਾਵਾਂ ਪੜ੍ਹੀਆਂ ਤੇ ਉਨ੍ਹਾਂ ਦਾ ਅੰਗਰੇਜ਼ੀ ਅਨੁਵਾਦ ਵੀ ਪੇਸ਼ ਕੀਤਾ। ਹਾਰਵਰਡ ਮੈਡੀਕਲ ਸਕੂਲ ਦੀ ਵਿਦਿਆਰਥਣ ਆਰਿਆ ਕੌਸ਼ਿਕ ਨੇ ਗ਼ਾਲਿਬ ਦੀ ਗ਼ਜ਼ਲ ‘ਸਭ ਕਹਾਂ ਕੁਛ ਲਾਲਾ-ਓ-ਗੁਲ ਮੇਂ ਨੁਮਾਯਾਂ ਹੋ ਗਈਂ, ਖ਼ਾਕ ਮੇਂ ਕਿਆ ਸੂਰਤੇਂ ਹੋਂਗੀ ਕਿ ਪਿਨਹਾਂ ਹੋ ਗਈਂ’ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ ਬਿਆਨ ਕੀਤੀ। ਉਸ ਤੋਂ ਬਾਅਦ ਪਾਕਿਸਤਾਨੀ ਸ਼ਾਇਰ ਸ਼ਬਾਬ ਅਹਿਮਦ ਨੇ ਆਪਣੀ ਉਰਦੂ ਗ਼ਜ਼ਲ ‘ਚਲੋ ਚਲੇਂ ਹਮ ਸਭ’ ਪੇਸ਼ ਕੀਤੀ।
ਅੰਤ ਵਿੱਚ ਪ੍ਰੋਗਰਾਮ ਦੇ ਕਨਵੀਨਰ ਬਿਜੋਯ ਮਿਸ਼ਰਾ ਨੇ ਅਥਰਵ ਵੇਦ ਵਿੱਚੋਂ ਪੰਦਰਵੇ ਸੂਕਤ ਦਾ ਪਾਠ ਤੇ ਅਰਥ ਕਰ ਕੇ ਸੰਸਾਰ ਸ਼ਾਂਤੀ ਲਈ ਅਰਦਾਸ ਕੀਤੀ। ਗਾਇਕਾ ਮਧੂ ਅਨੰਦ ਤੇ ਉਸ ਦੇ ਸਾਥੀ ਪ੍ਰਭਾਕਰ ਸ਼ੈੱਟੀ ਨੇ ਆਪਣੀ ਮਿੱਠੀ ਆਵਾਜ਼ ਵਿੱਚ ਸ਼ਾਂਤੀ ਦੇ ਗੀਤ ਗਾਏ।

Advertisement

Advertisement