ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਾਦਸੇ ਵਿੱਚ ਦੋ ਭਰਾ ਗੰਭੀਰ ਜ਼ਖ਼ਮੀ

04:22 AM Jun 12, 2025 IST
featuredImage featuredImage
ਪੱਤਰ ਪ੍ਰੇਰਕ
Advertisement

ਲਹਿਰਾਗਾਗਾ, 11 ਜੂਨ

ਪਿੰਡ ਬਖੋਰਾ ਖੁਰਦ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਦੋ ਭਰਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀ ਸੁਖਦਰਸ਼ਨ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਬਖੋਰਾ ਖੁਰਦ ਅਤੇ ਉਸ ਦੇ ਭਰਾ ਗੁਰਮੁੱਖ ਸਿੰਘ ਨੂੰ ਇਲਾਜ ਲਈ ਪਹਿਲਾਂ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੋਂ ਮੈਡੀਕਲ ਅਫ਼ਸਰ ਨੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਸੰਗਰੂਰ ਭੇਜ ਦਿੱਤਾ। ਐੱਸਐੱਚਓ ਲਹਿਰਾਗਾਗਾ ਨੇ ਦੱਸਿਆ ਕਿ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਉਹ ਲਹਿਰਾਗਾਗਾ ਵਿੱਚ ਟਾਇਰ ਪੈਂਚਰਾਂ ਦੀ ਦੁਕਾਨ ਕਰਦਾ ਹੈ ਅਤੇ 8.30 ਵਜੇ ਆਪਣੇ ਮੋਟਰਸਾਈਕਲ ’ਤੇ ਆਪਣੇ ਭਰਾ ਗੁਰਮੁੱਖ ਸਿੰਘ ਨਾਲ ਆਪਣੇ ਪਿੰਡ ਬਖੋਰਾ ਖੁਰਦ ਜਾ ਰਿਹਾ ਸੀ ਕਿ ਸਾਹਮਣਿਓਂ ਇੱਕ ਕਾਰ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਕਾਰ ਮੋਟਰਸਾਈਕਲ ਵਿੱਚ ਮਾਰੀ। ਇਸ ਹਾਦਸੇ ਕਾਰਨ ਸੁਖਦਰਸ਼ਨ ਸਿੰਘ ਦੇ ਪੇਟ ਵਿੱਚ ਗੁੱਝੀਆਂ ਸੱਟਾਂ ਲੱਗੀਆਂ ਜਦਕਿ ਉਸ ਦੇ ਭਰਾ ਗੁਰਮੁੱਖ ਸਿੰਘ ਦਾ ਖੱਬਾ ਪੱਟ ਟੁੱਟ ਗਿਆ ਜਦਕਿ ਮੋਟਰਸਾਈਕਲ ਦਾ ਕਾਫ਼ੀ ਨੁਕਸਾਨ ਹੋਇਆ। ਪੁਲੀਸ ਨੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

 

Advertisement