ਹਾਦਸੇ ਵਿੱਚ ਔਰਤ ਹਲਾਕ; ਚਾਰ ਜ਼ਖ਼ਮੀ
06:20 AM Jun 19, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 18 ਜੂਨ
ਥਾਣਾ ਜਮਾਲਪੁਰ ਦੇ ਇਲਾਕੇ ਵਿੱਚ ਸਥਿਤ ਭਾਰਤ ਬੋਕਸ ਫੈਕਟਰੀ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਔਰਤ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹੱਲਾ ਗੋਬਿੰਦ ਨਗਰ ਨੇੜੇ ਭਾਰਤ ਬੋਕਸ ਫੈਕਟਰੀ ਵਾਸੀ ਦੀਪਕ ਕੁਮਾਰ ਆਪਣੇ ਭਰਾ ਅਕਾਸ਼ ਕੁਮਾਰ, ਭਰਜਾਈ ਖੁਸ਼ੀ ਕੁਮਾਰੀ ਤੇ ਭਤੀਜੇ ਅਰਮਾਨ ਕੁਮਾਰ ਨਾਲ ਪੈਦਲ ਜਾ ਰਿਹਾ ਸੀ, ਤਾਂ ਸਾਹਮਣੇ ਤੋਂ ਆਈ ਤੇਜ਼ ਰਫ਼ਤਾਰ ਕਾਰ ਦੇ ਚਾਲਦ ਨੇ ਉਨ੍ਹਾਂ ਵਿੱਚ ਟੱਕਰ ਮਾਰੀ। ਇਸ ਹਾਦਸੇ ਵਿੱਚ ਉਹ ਵਾਲ-ਵਾਲ ਬੱਚ ਗਿਆ ਪਰ ਉਸ ਦਾ ਭਰਾ, ਭਰਜਾਈ ਤੇ ਭਤੀਜੇ ਸਣੇ ਪਿੱਛੇ ਆ ਰਿਹਾ ਗੁਆਂਢੀ ਰਵੀ ਕੁਮਾਰ ਸਖ਼ਤ ਜ਼ਖ਼ਮੀ ਹੋ ਗਏ। ਕਾਰ ਚਾਲਕ ਮੌਕੇ ’ਤੇ ਕਾਰ ਛੱਡ ਕੇ ਫਰਾਰ ਹੋ ਗਿਆ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਖੁਸ਼ੀ ਕੁਮਾਰੀ ਦੀ ਮੌਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰ ਕੇ ਕਾਰ ਕਬਜ਼ੇ ਵਿੱਚ ਲੈ ਲਈ ਹੈ।
Advertisement
Advertisement