ਹਾਦਸੇ ਵਿੱਚ ਇੱਕ ਹਲਾਕ, ਦੋ ਜ਼ਖ਼ਮੀ
04:50 AM May 29, 2025 IST
ਬਲਾਚੌਰ (ਪੱਤਰ ਪ੍ਰੇਰਕ): ਕਾਠਗੜ੍ਹ ਮੋੜ ਮੇਨ ਹਾਈਵੇ ਤੋਂ ਕਸਬਾ ਕਾਠਗੜ੍ਹ ਨੂੰ ਆਉਂਦੇ ਮੁੱਖ ਮਾਰਗ ’ਤੇ ਕਾਰ ਦੀ ਟੱਕਰ ਕਾਰਨ ਇੱਕ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪਿੰਡ ਬਾਗੋਵਾਲ ਵਾਸੀ ਹਰਮੇਸ਼ ਲਾਲ ਪੰਚ ਪੁੱਤਰ ਠਾਕਰ ਦਾਸ ਵਜੋਂ ਹੋਈ ਹੈ, ਜਦੋਂਕਿ ਉਸ ਦੀ ਪਤਨੀ ਗੁਰਬਖਸ਼ ਕੌਰ ਤੇ ਇੱਕ ਸ਼ਬਜ਼ੀ ਵਿਕਰੇਤ ਸ਼ੌਕਤ ਅਲੀ ਜ਼ਖ਼ਮੀ ਹੋ ਗਏ। ਇਹ ਘਟਨਾ ਅੱਜ ਸਵੇਰੇ 11 ਵਜੇ ਦੇ ਕਰੀਬ ਕਰੀਬ ਵਾਪਰੀ। ਦੋਵੇਂ ਪਤੀ-ਪਤਨੀ ਐਕਟਿਵਾ ’ਤੇ ਜਾ ਰਹ ਸਨ। ਜਦੋਂ ਉਹ ਕਾਠਗੜ੍ਹ ਮੋੜ ਨੇੜੇ ਪਹੁੰਚੇ ਤਾਂ ਅੱਗੇ ਮੋਟਰਸਾਈਕਲ ’ਤੇ ਜਾ ਰਹੇ ਇੱਕ ਸਬਜ਼ੀ ਵਿਕਰੇਤਾ ਨੂੰ ਆਲਟੋ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਐਕਟਿਵਾ ਵੀ ਲਪੇਟ ਵਿੱਚ ਆ ਗਈ। ਤਿੰਨੇ ਜਾਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਰੂਪਨਗਰ ਦਾਖ਼ਲ ਕਰਵਾਇਆ ਗਿਆ, ਜਦੋਂਕਿ ਹਰਮੇਸ਼ ਲਾਲ ਦੀ ਮੌਤ ਹੋ ਗਈ।
Advertisement
Advertisement